ਨਵੀਂ ਦਿੱਲੀ : ਬਾਰਾਂਬੰਕੀ ‘ਚ ਗਾਂ ਨੂੰ ਬਚਾਉਣ ਦੇ ਚੱਕਰ ‘ਚ ਟਰੱਕ-ਬੱਸ ਦੀ ਭਿਆਨਕ ਟੱਕਰ, 12 ਮੌਤਾਂ, 32 ਜ਼ਖਮੀ

0
616

ਨਵੀਂ ਦਿੱਲੀ | ਬਾਰਾਂਬੰਕੀ ‘ਚ ਕਿਸਾਨ ਪੰਥ ਦੇ ਆਊਟਰ ਰਿੰਗ ਰੋਡ ‘ਤੇ ਟਰੱਕ ਨਾਲ ਬੱਸ ਦੀ ਭਿਆਨਕ ਟੱਕਰ ਹੋਣ ਨਾਲ ਲਗਭਗ 12 ਲੋਕਾਂ ਦੀ ਮੌਤ ਹੋ ਗਈ ਤੇ 32 ਲੋਕ ਗੰਭੀਰ ਜ਼ਖਮੀ ਹੋ ਗਏ।

ਪੁਲਿਸ ਤੇ ਸਥਾਨਕ ਲੋਕ ਰਾਹਤ ਤੇ ਬਚਾਅ ਕਾਰਜ ‘ਚ ਲੱਗੇ ਹੋਏ ਹਨ। ਹਾਦਸਾ ਨਗਰ ਕੋਤਵਾਲੀ ਦੀ ਮਾਤੀ ਪੁਲਿਸ ਚੌਕੀ ਦੇ ਬਬੁਰੀ ਪਿੰਡ ਕੋਲ ਹੋਇਆ। ਦੱਸਿਆ ਜਾ ਰਿਹਾ ਹੈ ਕਿ ਗਾਂ ਨੂੰ ਬਚਾਉਣ ਦੇ ਚੱਕਰ ‘ਚ ਬੱਸ ਦੀ ਟੱਕਰ ਟਰੱਕ ਨਾਲ ਹੋ ਗਈ।

ਹਾਦਸੇ ‘ਚ 12 ਦੀ ਮੌਤ ਤੇ 32 ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਪੁਸ਼ਟੀ ਹੋਈ ਹੈ। ਟਰੱਕ ਤੇ ਬੱਸ ਦੀ ਆਹਮੋ-ਸਾਹਮਣੇ ਹੋਈ ਇਸ ਭਿਆਨਕ ਟੱਕਰ ‘ਚ ਬੱਸ ਦਾ ਇਕ ਪੂਰਾ ਹਿੱਸਾ ਬੁਰੀ ਤਰ੍ਹਾਂ ਟੁੱਟ ਗਿਆ। ਜ਼ਖਮੀਆਂ ਨੂੰ ਨੇੜੇ ਦੇ ਹਸਤਪਾਲ ‘ਚ ਦਾਖਲ ਕਰਵਾਇਆ ਗਿਆ।

ਮੌਕੇ ‘ਤੇ ਪੁਲਿਸ ਸੁਪਰਡੈਂਟ ਯਮੁਨਾ ਪ੍ਰਸਾਦ ਨੇ ਜ਼ਿਲਾ ਹਸਪਤਾਲ ਪਹੁੰਚ ਕੇ ਜ਼ਖਮੀਆਂ ਦਾ ਹਾਲ ਪੁੱਛਿਆ। ਬੱਸ ਦਿੱਲੀ ਤੋਂ ਬਹਿਰਾਈਚ ਜਾ ਰਹੀ ਸੀ, ਜਿਸ ਵਿੱਚ 60-70 ਯਾਤਰੀ ਸਵਾਰ ਸਨ।