ਅਬੋਹਰ ‘ਚ ਡਾਕਟਰਾਂ ਦੀ ਲਾਪ੍ਰਵਾਹੀ, ਔਰਤ ਨੂੰ ਲਾ ਦਿੱਤੇ 3 ਕੋਰੋਨਾ ਟੀਕੇ

0
2270

ਅਬੋਹਰ (ਗੁਰਨਾਮ ਸੰਧੂ) | ਅਬੋਹਰ ਦੇ ਸਿਵਲ ਹਸਪਤਾਲ ਵਿੱਚ ਕੋਰੋਨਾ ਵੈਕਸੀਨੇਸ਼ਨ ਲਗਾਉਣ ਦੌਰਾਨ ਉਸ ਸਮੇਂ ਇਕ ਅਜੀਬ ਘਟਨਾ ਵਾਪਰੀ, ਜਦੋਂ ਇਕ ਔਰਤ ਨੂੰ ਵੈਕਸੀਨੇਸ਼ਨ ਦੀਆਂ 3 ਖੁਰਾਕਾਂ ਲਗਾ ਦਿੱਤੀਆਂ।

ਇਸ ਘਟਨਾ ਦਾ ਜਦੋਂ ਪੱਤਰਕਾਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਇਸ ਬਾਰੇ ਡਾਕਟਰ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਵੈਕਸੀਨ ਲਗਾਉਂਦੇ ਸਮੇਂ ਟੀਕੇ ‘ਚੋਂ ਦਵਾਈ ਡੁੱਲ੍ਹ ਗਈ ਸੀ, ਜਿਸ ਕਾਰਨ ਟੀਕਾ ਦੁਬਾਰਾ ਲਗਾਉਣਾ ਪਿਆ।

ਇਸ ਬਾਰੇ ਜਦੋਂ ਮਰੀਜ਼ ਨਾਲ ਗੱਲ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਕੁਝ ਸਮੇਂ ਬਾਅਦ ਉਸ ਦਾ ਸਿਰ ਭਾਰੀ ਹੋਣ ਲੱਗਾ। ਜਦੋਂ ਵੈਕਸੀਨ ਲਗਾਉਣ ਵਾਲੀ ਡਾਕਟਰ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਕੈਮਰੇ ਅੱਗੇ ਆਉਣ ਤੋਂ ਗੁਰੇਜ਼ ਕੀਤਾ ਅਤੇ ਰੋਣ ਲੱਗ ਪਈ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)