ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਜਿੱਤਿਆ ਚਾਂਦੀ ਦਾ ਮੈਡਲ, ਨੀਰਜ ਇਨ੍ਹਾਂ ਖੇਡਾਂ ਚੋਂ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ

0
1506

ਨਵੀਂ ਦਿੱਲੀ | ਅਮਰੀਕਾ ਦੇ ਯੂਜੀਨ ਵਿੱਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਨੀਰਜ ਚੋਪੜਾ ਨੇ ਇਤਿਹਾਸ ਰਚ ਦਿੱਤਾ ਹੈ। ਉਹਨਾਂ ਨੇ ਜੈਵਲਿਨ ਥਰੋਅ ਈਵੈਂਟ ਵਿੱਚ 88.13 ਮੀਟਰ ਦੂਰ ਜੈਵਲਿਨ ਸੁੱਟ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਉਹ ਇਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ।

ਉਸ ਤੋਂ ਪਹਿਲਾਂ ਅੰਜੂ ਬੌਬੀ ਜਾਰਜ ਨੇ 2003 ਵਿੱਚ ਲੰਬੀ ਛਾਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਪਰ, ਨੀਰਜ ਨੇ ਉਸ ਤੋਂ ਇਕ ਕਦਮ ਅੱਗੇ ਜਾ ਕੇ ਚਾਂਦੀ ਦਾ ਤਗਮਾ ਜਿੱਤਿਆ। ਨੀਰਜ ਨੇ ਪਹਿਲੇ ਹੀ ਥਰੋਅ ਵਿੱਚ 88.39 ਮੀਟਰ ਦੂਰ ਜੈਵਲਿਨ ਸੁੱਟ ਕੇ ਜੈਵਲਿਨ ਥਰੋਅ ਕੁਆਲੀਫਾਇਰ ਵਿੱਚ ਫਾਈਨਲ ਵਿੱਚ ਥਾਂ ਪੱਕੀ ਕੀਤੀ ਸੀ।

ਨੀਰਜ਼ ਨੇ ਕੁਆਲੀਫਿਕੇਸ਼ਨ ਗਰੁੱਪ-ਏ ਵਿੱਚ ਪਹਿਲੇ ਅਤੇ ਓਵਰਆਲ ਦੂਜੇ ਸਥਾਨ ’ਤੇ ਰਿਹਾ। ਸੋਨ ਤਗਮਾ ਗ੍ਰੇਨਾਡਾ ਦੇ ਮੌਜੂਦਾ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਨੇ ਜਿੱਤਿਆ। ਉਸ ਨੇ 90.46 ਮੀਟਰ ਜੈਵਲਿਨ ਸੁੱਟਿਆ।