ਜਲੰਧਰ | ਪੀਰ ਦਾਸ ਬਸਤੀ ਵਿਚ ਤਿੰਨ ਲੁਟੇਰਿਆਂ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਕੋਲੋਂ 12 ਹਜਾਰ ਰੁਪਏ ਦੀ ਲੁੱਟ ਕੀਤੀ ਹੈ। ਪੀੜੜ ਵਿਅਕਤੀ ਦੇ ਸੱਟਾਂ ਜਿਆਦਾ ਹੋਣ ਕਰਕੇ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੀੜਤ ਇਫਦਾਰ ਆਲਮ ਦੇ ਭਰਾ ਸ਼ਰਵ ਅਲੀ ਨੇ ਦੱਸਿਆ ਕਿ ਮੇਰਾ ਭਰਾ ਰਾਤ 10 ਵਜੇ ਘਰ ਆ ਰਿਹਾ ਸੀ। ਬਸਤੀ ਪੀਰ ਦਾਸ ਨੇੜੇ ਤਿੰਨ ਲੁਟੇਰਿਆਂ ਨੇ ਉਸ ਉੱਤੇ ਹਮਲਾ ਕਰਕੇ 12 ਹਜਾਰ ਦੀ ਨਗਦ ਰਾਸ਼ੀ ਲੁੱਟ ਲਈ ਹੈ। ਇਫਦਾਰ ਆਲਮ ਦੇ ਭਰਾ ਨੇ ਦੱਸਿਆ ਕਿ ਮੇਰੇ ਭਰਾ ਦੀ ਹਾਲਤ ਬਹੁਤ ਗੰਭੀਰ ਹੈ, ਉਸ ਦਾ ਸਿਵਲ ਹਸਪਤਾਲ ਇਲਾਜ ਚੱਲ ਰਿਹਾ ਹੈ।
ਥਾਣ ਬਸਤੀ ਬਾਵਾ ਖੇਲ ਦੇ ਏਐਸਆਈ ਰੇਸ਼ਮ ਸਿੰਘ ਨੇ ਦੱਸਿਆ ਕਿ ਪੀੜਤ ਅਜੇ ਬਿਆਨ ਨਹੀਂ ਦੇ ਸਕਦਾ। ਜਦੋਂ ਹੀ ਉਹ ਬਿਆਨ ਦਿੰਦਾ ਹੈ ਤਾਂ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।