ਨਵਜੋਤ ਸਿੰਘ ਸਿੱਧੂ ਪੈਂਟ ਗਿੱਲ੍ਹੀ ਵਾਲੇ ਕੇਸ ‘ਚੋਂ ਬਰੀ, ਚੋਣ ਪ੍ਰਚਾਰ ਦੌਰਾਨ ਪੰਜਾਬ ਪੁਲਿਸ ਬਾਰੇ ਬੋਲੇ ਸੀ ਅਪਸ਼ਬਦ

0
2911

ਚੰਡੀਗੜ੍ਹ | ਨਵਜੋਤ ਸਿੰਘ ਸਿੱਧੂ ਪੈਂਟ ਗਿੱਲੀ ਵਾਲੀ ਇਤਰਾਜਯੋਗ ਟਿੱਪਣੀ ਵਾਲੇ ਕੇਸ ਚੋਂ ਬਰੀ ਹੋ ਗਏ ਹਨ। ਚੰਡੀਗੜ੍ਹ ਅਦਾਲਤ ਨੇ ਉਹਨਾਂ ਵਿਰੁੱਧ ਦਾਇਰ ਮਾਣਹਾਨੀ ਦੇ ਕੇਸ ਨੂੰ ਖਾਰਜ ਕਰ ਦਿੱਤਾ ਹੈ। ਇਹ ਕੇਸ ਚੰਡੀਗੜ੍ਹ ਪੁਲੀਸ ਦੇ ਡੀਐਸਪੀ ਦਿਲਸ਼ੇਰ ਚੰਦੇਲ ਨੇ ਦਰਜ ਕੀਤਾ ਸੀ। ਸਿੱਧੂ ਨੇ ਇਸ ਕੇਸ ਵਿਚ ਇਕ ਵਾਰ ਵੀ ਪੇਸ਼ ਨਹੀਂ ਹੋਏ ਸੀ। ਉਹਨਾਂ ਦਾ ਕਹਿਣਾ ਸੀ ਕਿ ਮੇਰੇ ਸ਼ਬਦਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।

ਉਹਨਾਂ ਨੇ ਸੁਲਤਾਨਪੁਰ ‘ਚ ਕਾਂਗਰਸ ਦੇ ਸਾਬਕਾ ਵਿਧਾਇਕ ਨਵਤੇਜ ਚੀਮਾ ਬਾਰੇ ਕਿਹਾ ਸੀ ਕਿ ਇਹ ਉਹ ਦਲੇਰ ਆਦਮੀ ਹੈ ਕਿ ਜੇਕਰ ਕਿਸੇ ਥਾਣੇਦਾਰ ਨੂੰ ਦਬਕਾ ਮਾਰ ਦੇਵੇ ਤਾਂ ਥਾਣੇਦਾਰ ਦੀ ਪੈਂਟ ਗਿੱਲ੍ਹੀ ਹੋ ਜਾਂਦੀ ਹੈ। ਇਸ ਬਿਆਨ ਤੋਂ ਬਾਅਦ ਪੁਲਿਸ ਦੇ ਮੁਲਾਜ਼ਮਾਂ ਵਿਚ ਸਿੱਧੂ ਪ੍ਰਤੀ ਗੁੱਸਾ ਵੱਧ ਗਿਆ ਸੀ।

ਸਿੱਧੂ ਦੇ ਇਸ ਬਿਆਨ ਦਾ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਿਲਸ਼ੇਰ ਚੰਦੇਲ ਨੇ ਇਤਰਾਜ਼ ਕੀਤਾ ਸੀ। ਚੰਦੇਲ ਨੇ ਕਿਹਾ ਕਿ ਸਿੱਧੂ ਦੇ ਬਿਆਨ ਨਾਲ ਪੁਲਿਸ ਫੋਰਸ ਦਾ ਮਨੋਬਲ ਡਿੱਗਿਆ ਹੈ। ਜਦੋਂ ਇਹ ਗੱਲ ਕਹੀ ਗਈ ਤਾਂ ਸੁਰੱਖਿਆ ਲਈ ਕਾਫੀ ਪੁਲਸ ਮੁਲਾਜ਼ਮ ਮੌਜੂਦ ਸਨ। ਇਨ੍ਹਾਂ ਵਿੱਚ ਮਹਿਲਾ ਪੁਲੀਸ ਮੁਲਾਜ਼ਮ ਵੀ ਸਨ। ਕਿਸੇ ਨੇ ਵੀ ਸਿੱਧੂ ਨੂੰ ਕੁਝ ਨਹੀਂ ਕਿਹਾ।