ਨਵਜੋਤ ਸਿੱਧੂ ਦਾ ਵੱਡਾ ਬਿਆਨ, ਕਿਹਾ- ਨਹੀਂ ਦੇਵਾਂਗੇ ਮੁਫ਼ਤ ਬਿਜਲੀ, ਪੰਜਾਬ ਦਾ ਮਾਲੀਆ ਵਧਾਉਣ ਲਈ ਰੇਤਾ-ਬੱਜਰੀ ਤੇ ਸ਼ਰਾਬ ਦਾ ਕਾਰੋਬਾਰ ਲਵਾਂਗੇ ਸਰਕਾਰੀ ਹੱਥਾਂ ‘ਚ

0
3204

ਫਰੀਦਕੋਟ | ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਫਰੀਦਕੋਟ ਵਿਖੇ ਐਲਾਨ ਕਰਦਿਆਂ ਕਿਹਾ ਕਿ ਜੇਕਰ 2022 ‘ਚ ਵੀ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਮੁਫ਼ਤ ਦੀ ਬਜਾਏ ਘਰੇਲੂ ਵਰਤੋਂ ਲਈ 3 ਰੁਪਏ ਅਤੇ ਵਪਾਰਕ ਵਰਤੋਂ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਵਾਂਗੇ।

ਸਿੱਧੂ ਨੇ ਕਿਹਾ ਕਿ ਅਸੀਂ ਮੁਫ਼ਤ ‘ਚ ਬਿਜਲੀ ਦੇਣ ਦੀ ਬਜਾਏ ਪੰਜਾਬ ਦੀ ਮਾਲੀਆ ਵਧਾਉਣ ਲਈ ਰੇਤਾ-ਬੱਜਰੀ ਤੇ ਸ਼ਰਾਬ ਦੀ ਵਿਕਰੀ ਦਾ ਕਾਰੋਬਾਰ ਸਰਕਾਰੀ ਹੱਥਾਂ ‘ਚ ਲਵਾਂਗੇ। ਸਿੱਧੂ ਸੂਬਾ ਕਾਂਗਰਸ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਪਹਿਲਾਂ ਮੋਗਾ ਤੇ ਫਿਰ ਫਰੀਦਕੋਟ ਪਹੁੰਚੇ ਸਨ।

ਇਕੱਠ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਰਾਜ ਸਰਕਾਰ ਨਾਲ ਮਿਲ ਕੇ ਹਾਈਕਮਾਂਡ ਵੱਲੋਂ ਦਿੱਤੇ 18 ਸੂਤਰੀ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਕੰਮ ਕਰੇਗੀ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)