ਨੌਸਰਬਾਜ਼ਾਂ ਨੇ ਵਟਸਐਪ ’ਤੇ ਕਲਾਇੰਟ ਦੀ DP ਲਗਾ ਕੇ ਮੈਨੇਜਰ ਠੱਗਿਆ, 18 ਲੱਖ 92 ਹਜ਼ਾਰ ਦਾ ਲਾਇਆ ਚੂਨਾ

0
455

ਚੰਡੀਗੜ੍ਹ | ਇਥੋਂ ਇਕ ਨੌਸਰਬਾਜ਼ਾਂ ਵਲੋਂ ਬੈਂਕ ਅਧਿਕਾਰੀ ਨੂੰ ਚੂਨਾ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵਟਸਐਪ ‘ਤੇ ਕਲਾਇੰਟ ਦੀ DP ਲਗਾ ਕੇ ਫੈਡਰਲ ਬੈਂਕ ਸੈਕਟਰ-22 ਦੇ ਸੀਨੀਅਰ ਮੈਨੇਜਰ ਨਾਲ 18 ਲੱਖ 92 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ ਗਈ। ਫੋਟੋ ਦੇਖ ਕੇ ਸੀਨੀਅਰ ਮੈਨੇਜਰ ਨੇ ਠੱਗਾਂ ਦੇ ਦੱਸੇ ਖਾਤੇ ਵਿਚ ਪੈਸੇ ਭੇਜ ਦਿੱਤੇ।

ਉਨ੍ਹਾਂ ਨੂੰ ਅਲਟਰਾ ਐਚ.ਐਨ.ਆਈ. ਗਾਹਕ ਰਾਜਾ ਮੋਟਰਜ਼ ਬਠਿੰਡਾ ਤੋਂ ਇਕ ਕਾਲ ਆਈ। ਉਨ੍ਹਾਂ ਆਖਿਆ ਕਿ ਖਾਤੇ ਦੀ ਸਾਂਭ-ਸੰਭਾਲ ਲਈ ਤੁਰੰਤ 18 ਲੱਖ 92 ਹਜ਼ਾਰ ਰੁਪਏ ਦੀ ਲੋੜ ਹੈ। ਵਟਸਐਪ ‘ਤੇ ਫੋਟੋ ਦੇਖੀ ਤਾਂ ਗਾਹਕ ਰਾਜੇਸ਼ ਮੱਕੜ ਦੀ ਸੀ। ਬਾਅਦ ਵਿਚ ਪਤਾ ਲੱਗਾ ਕਿ ਗਾਹਕ ਰਾਜੇਸ਼ ਮੱਕੜ ਨੇ ਪੈਸੇ ਦੀ ਮੰਗ ਹੀ ਨਹੀਂ ਕੀਤੀ ਸੀ। ਸੀਨੀਅਰ ਮੈਨੇਜਰ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰਕੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਖਾਤਾ ਨੰਬਰ ਦੀ ਮਦਦ ਨਾਲ ਠੱਗਾਂ ਦੀ ਭਾਲ ਕਰ ਰਹੀ ਹੈ। ਸਾਈਬਰ ਸੈੱਲ ਨੇ ਅਣਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।