ਅੱਜ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ਰਹੇਗਾ ਬੰਦ, ਲਤੀਫਪੁਰਾ ਦੇ ਲੋਕਾਂ ਤੇ ਕਿਸਾਨਾਂ ਨੇ ਲਾਇਆ ਧਰਨਾ

0
633

ਜਲੰਧਰ | ਜੇਕਰ ਤੁਸੀਂ ਲੁਧਿਆਣਾ ਜਾਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਜਲੰਧਰ-ਲੁਧਿਆਣਾ ਹਾਈਵੇ ਅੱਜ ਚਾਰ ਘੰਟਿਆਂ ਲਈ ਬੰਦ ਰਹੇਗਾ। ਲਤੀਫਪੁਰਾ ਦੇ ਲੋਕਾਂ ਵਲੋਂ ਅੱਜ ਕਿਸਾਨ ਮੋਰਚੇ ਨਾਲ ਸਵੇਰੇ 11.30 ਵਜੇ ਤੋਂ ਧਨੋਵਾਲੀ ਫਾਕਟ ਦੇ ਕੋਲ ਧਰਨਾ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਟਰੇਨਾਂ ਵੀ ਰੋਕੀਆਂ ਜਾਣਗੀਆਂ ਭਾਵ ਕਿ 4 ਘੰਟੇ ਤੱਕ ਇਹ ਧਰਨਾ ਚੱਲੇਗਾ ਅਤੇ ਟਰੈਫਿਕ ਜਾਮ ਦੇਰ ਸ਼ਾਮ ਤੱਕ ਰਹੇਗਾ। ਲੋਕਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਸਰਕਾਰ ਘਰ ਬਣਾ ਕੇ ਦੇਵੇ ਅਤੇ ਗਾਲ੍ਹਾਂ ਕੱਢਣ ਵਾਲੇ ਡੀਸੀਪੀ ਖਿਲਾਫ ਕਾਰਵਾਈ ਕਰੇ।