ਜਲੰਧਰ. ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਦੇ ਅੱਜ 5 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਸ਼ਕੀ ਮਾਮਲਿਆਂ ਦੀ ਗਿਣਤੀ ਵੱਧ ਕੇ 1260 ਤੱਕ ਪਹੁੰਚ ਗਈ ਹੈ। ਹੁਣ ਤੱਕ ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਕੁਲ 4 ਮੌਤਾਂ ਹੋਈਆਂ ਹਨ ਅਤੇ ਕੁਲ ਐਕਟਿਵ ਕੇਸ – 41 ਹਨ। 65 ਮਾਮਲੇ ਅਜਿਹੇ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
ਕੋਰੋਨਾ ਵਾਇਰਸ(ਕੋਵਿਡ-19) ਅਪਡੇਟ01-04-2020
1 | ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ | 1260 |
2 | ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ | 1260 |
3 | ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 46 |
4 | ਮ੍ਰਿਤਕਾਂ ਦੀ ਗਿਣਤੀ | 04 |
5 | ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 1149 |
6 | ਰਿਪੋਰਟ ਦੀ ਉਡੀਕ ਹੈ | 65 |
7 | ਠੀਕ ਹੋਏ | 01 |
8 | ਐਕਟਿਵ ਕੇਸ | 41 |
ਪੰਜ ਪਾਜ਼ੀਟਿਵ ਕੇਸ ਅੱਜ ਆਏ ਸਾਹਮਣੇ
- 1 ਪਾਜ਼ੀਟਿਵ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜੋ ਇਕ ਪਾਜ਼ੀਟਿਵ ਮਾਮਲੇ ਦੇ ਸੰਪਰਕ ਵਿੱਚ ਆਇਆ ਸੀ।
- 1 ਪਾਜ਼ੀਟਿਵ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ।
- 3 ਪਾਜ਼ੀਟਿਵ ਮਾਮਲੇ ਮੋਹਾਲੀ ਤੋਂ ਹਨ, ਜਿਨ੍ਹਾਂ ਵਿੱਚੋਂ 2 ਮਾਮਲੇ ਕੈਨੇਡਾ ਤੋਂ ਪਰਤੇ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ। ਚੰਡੀਗੜ੍ਹ ਦੇ ਜੋੜੇ ਦੇ ਸੰਪਰਕ ਵਿਚ ਆਏ ਸਨ ਅਤੇ ਤੀਜਾ ਮਾਮਲਾ ਵਿਦੇਸ਼ੀ ਯਾਤਰੀ ਦੇ ਸੰਪਰਕ ਵਿਚ ਆਇਆ ਸੀ।
ਇਨ੍ਹਾਂ 41 ਐਕਟਿਵ ਕੇਸਾਂ ਨਾਲ ਸਬੰਧਤ ਸਾਰੇ ਨਜ਼ਦੀਕੀਆਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।
ਪੰਜਾਬ ਵਿਚ ਕੋਵਿਡ-19 ਦੀ ਜ਼ਿਲਾ ਵਾਰ ਰਿਪੋਰਟ
ਲੜੀ ਨੰ: | ਜ਼ਿਲਾ | ਪੁਸ਼ਟੀ ਹੋਏ ਕੇਸਾਂ ਦੀਗਿਣਤੀ | ਠੀਕ ਹੋਏ ਮਰੀਜ਼ਾਂ ਦੀ ਗਿਣਤੀ | ਮੌਤਾਂ ਦੀ ਗਿਣਤੀ |
1 | ਐਸ.ਬੀ.ਐਸ ਨਗਰ | 19 | 0 | 1 |
2 | ਐਸ.ਏ.ਐਸ ਨਗਰ | 10 | 0 | 1 |
3 | ਹੁਸ਼ਿਆਰਪੁਰ | 06 | 1 | 1 |
4 | ਜਲੰਧਰ | 05 | 0 | 0 |
5 | ਅੰਮਿ੍ਰਤਸਰ | 02 | 0 | 0 |
6 | ਲੁਧਿਆਣਾ | 03 | 0 | 1 |
7 | ਪਟਿਆਲਾ | 01 | 0 | 0 |
ਕੁੱਲ | 46 | 1 | 4 |
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।