ਹਰਿਆਣਾ ‘ਚ ਨਾਇਬ ਸੈਣੀ ਨੇ ਦੂਜੀ ਵਾਰ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਮੰਚ ਤੇ PM ਮੋਦੀ, ਅਮਿਤ ਸ਼ਾਹ ਤੇ ਨੱਡਾ ਮੌਜੂਦ

0
1382

ਹਰਿਆਣਾ, 17 ਅਕਤੂਬਰ | ਹਰਿਆਣਾ ਵਿਚ ਨਾਇਬ ਸੈਣੀ ਨੇ ਦੂਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਸਹੁੰ ਚੁੱਕ ਸਮਾਗਮ ਪੰਚਕੂਲਾ ਦੇ ਦੁਸਹਿਰਾ ਗਰਾਊਂਡ ਵਿਚ ਹੋ ਰਿਹਾ ਹੈ। ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਹਨ। ਨਾਇਬ ਸੈਣੀ ਦੇ ਨਾਲ ਭਾਜਪਾ ਪ੍ਰਧਾਨ ਜੇਪੀ ਨੱਡਾ, ਕੇਂਦਰੀ ਮੰਤਰੀ ਅਮਿਤ ਸ਼ਾਹ, ਨਿਤਿਨ ਗਡਕਰੀ ਅਤੇ ਰਾਜਨਾਥ ਸਿੰਘ ਨੇ ਵੀ ਕਈ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਦੇ ਨਾਲ ਸਹੁੰ ਚੁੱਕ ਸਮਾਗਮ ਵਿਚ ਸ਼ਿਰਕਤ ਕੀਤੀ।

ਨਾਇਬ ਸੈਣੀ ਦੇ ਨਾਲ 13 ਮੰਤਰੀ ਸਹੁੰ ਚੁੱਕਣਗੇ। ਇਨ੍ਹਾਂ ਵਿਚ ਅਨਿਲ ਵਿੱਜ, ਸ਼ਿਆਮ ਸਿੰਘ ਰਾਣਾ, ਮਹੀਪਾਲ ਢਾਂਡਾ, ਕ੍ਰਿਸ਼ਨ ਲਾਲ ਪੰਵਾਰ, ਅਰਵਿੰਦ ਸ਼ਰਮਾ, ਰਣਬੀਰ ਸਿੰਘ ਗੰਗਵਾ, ਆਰਤੀ ਰਾਓ, ਸ਼ਰੂਤੀ ਚੌਧਰੀ, ਰਾਓ ਨਰਬੀਰ ਸਿੰਘ, ਵਿਪੁਲ ਗੋਇਲ, ਰਾਜੇਸ਼ ਨਾਗਰ ਗੁਰਜਰ, ਗੌਰਵ ਗੌਤਮ ਅਤੇ ਕ੍ਰਿਸ਼ਨ ਕੁਮਾਰ ਬੇਦੀ ਦੇ ਨਾਂ ਸ਼ਾਮਲ ਹਨ। ਸਾਰੇ ਵਿਧਾਇਕ ਸਟੇਜ ‘ਤੇ ਪਹੁੰਚ ਗਏ ਹਨ।