ਨਾਭਾ : ਜਿੰਮ ਲਵਰ ਮੁੰਡੇ ਨੂੰ ਘਰੋਂ ਲਿਜਾ ਕੇ ਬੁਰੀ ਤਰ੍ਹਾਂ ਕੁੱਟਿਆ, ਕਈ ਦਿਨ ਕੋਮਾ ‘ਚ ਰਹਿਣ ਪਿੱਛੋਂ ਦਰਦਨਾਕ ਮੌਤ

0
19957

ਨਾਭਾ/ਪਟਿਆਲਾ, 20 ਫਰਵਰੀ| ਨਾਭਾ ਤੋਂ ਕਾਫੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਇਕ ਜਿੰਮ ਲਵਰ ਮੁੰਡੇ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਡੇ ਦਾ ਨਾਮ ਹਰਪ੍ਰੀਤ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਇਹ ਮੁੰਡਾ ਜਿੰਮ ਦਾ ਬਹੁਤ ਸ਼ੌਕੀਨ ਸੀ ਤੇ ਇਕ ਜਿੰਮ ਵਿਚ ਟਰੇਨਰ ਸੀ। ਉਸਦੀ ਸੋਹਣੀ ਬੌਡੀ ਦੇਖ ਕੇ ਉਸਦੇ ਦੋਸਤ ਹੀ ਉਸ ਨਾਲ ਖਾਰ ਖਾਣ ਲੱਗ ਪਏ ਸਨ। ਇਕ ਦਿਨ ਉਸਦੇ ਦੋਸਤ ਉਸਨੂੰ ਬਹਾਨੇ ਨਾਲ ਘਰੋਂ ਲੈ ਗਏ ਤੇ ਉਸਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਇਸ ਤੋਂ ਬਾਅਦ ਹਰਪ੍ਰੀਤ ਕਈ ਦਿਨ ਕੋਮਾ ਵਿਚ ਰਿਹਾ ਤੇ ਅਖੀਰ ਉਸਦੀ ਮੌਤ ਹੋ ਗਈ। ਉਸਦੀ ਮੌਤ ਕਾਰਨ ਘਰਦਿਆਂ ਦਾ ਰੋ-ਰੋ ਬੁਰਾ ਹਾਲ ਹੈ। ਪੀੜਤ ਪਰਿਵਾਰ ਦੇ ਅੱਥਰੂ ਵੇਖ ਨਹੀਂ ਹੋ ਰਹੇ।

ਇਸ ਬਾਬਤ ਨਾਭਾ ਕੋਤਵਾਲੀ ਦੇ ਐਸਐਚਓ ਗੁਰਪ੍ਰੀਤ ਸਿੰਘ ਸਮਰਾਉ ਨੇ ਦੱਸਿਆ ਕਿ ਪਹਿਲਾਂ ਅਸੀਂ 307 ਦਾ ਮਾਮਲਾ ਦਰਜ ਕੀਤਾ ਸੀ ਪਰ ਹੁਣ ਮ੍ਰਿਤਕ ਹਰਪ੍ਰੀਤ ਸਿੰਘ ਉਰਫ਼ ਪ੍ਰੀਤੀ ਦੀ ਮੌਤ ਤੋਂ ਬਾਅਦ 302 ਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਰਪ੍ਰੀਤ ਉਰਫ ਪ੍ਰੀਤੀ ਜਿਮ ਟਰੇਨਰ ਸੀ, ਅਤੇ ਦੋਸਤਾਂ ਦੇ ਹੀ ਉੱਪਰ ਕਤਲ ਦੇ ਇਲਜ਼ਾਮ ਲੱਗੇ ਹਨ ਅਤੇ ਉਨਾਂ ਦੀ ਅਸੀਂ ਭਾਲ ਸ਼ੁਰੂ ਕਰ ਦਿੱਤੀ ਹੈ।