ਨਾਭਾ, 29 ਅਕਤੂਬਰ| ਨਾਭਾ ਵਿਚ ਬਾਜ਼ਾਰ ਵਿਚ ਜਾ ਰਹੀਆਂ ਦਰਾਣੀ- ਜਠਾਣੀ ਤੋਂ ਬਾਈਕ ਸਵਾਰ ਵਲੋਂ ਪਰਸ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਸ ਵਿਚ 10 ਹਜ਼ਾਰ ਰੁਪਏ ਤੇ ਕੀਮਤੀ ਗਹਿਣੇ ਸਨ।
ਜਾਣਕਾਰੀ ਮੁਤਾਬਕ ਪੀੜਤ ਦੋ ਔਰਤਾਂ ਜੋ ਕਿ ਰਣਜੀਤ ਨਗਰ ਦੀਆਂ ਰਹਿਣ ਵਾਲੀਆਂ ਸਨ ਅਤੇ ਕਿਸੇ ਕੰਮ ਲਈ ਬਾਜ਼ਾਰ ਜਾ ਰਹੀਆਂ ਸਨ, ਜਿਵੇਂ ਹੀ ਉਹ ਰਣਜੀਤ ਨਗਰ ਦਾ ਰੋਡ ਪਾਰ ਕਰ ਰਹੀਆਂ ਸਨ ਤਾਂ ਇੱਕ ਅਣਪਛਾਤਾ ਵਿਅਕਤੀ ਜੋ ਕਿ ਔਰਤਾਂ ਦੇ ਦੱਸਣ ਮੁਤਾਬਿਕ ਮੋਟਰਸਾਈਕਲ ‘ਤੇ ਸਵਾਰ ਸੀ ਅਤੇ ਉਸ ਨੇ ਮੂੰਹ ਬੰਨ੍ਹਿਆ ਹੋਇਆ ਸੀ, ਉਕਤ ਔਰਤਾਂ ਦੇ ਹੱਥ ਵਿਚੋਂ ਪਰਸ ਖੋਹ ਕੇ ਰਫੂਚੱਕਰ ਹੋ ਗਿਆ। ਇਸ ਪਰਸ ਵਿੱਚ 10 ਹਜ਼ਾਰ ਰੁਪਏ ਅਤੇ ਕੁਝ ਗਹਿਣੇ ਸਨ।
ਔਰਤਾਂ ਗਰੀਬ ਪਰਿਵਾਰ ਨਾਲ ਸਬੰਧਿਤ ਹਨ ਅਤੇ ਉਨ੍ਹਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਲੁਟੇਰੇ ਨੂੰ ਫੜਿਆ ਜਾਵੇ ਅਤੇ ਸਾਡਾ ਪਰਸ ਦਿਵਾਇਆ ਜਾਵੇ।
ਇਸ ਮੌਕੇ ਮੌਜੂਦ ਏਐਸਆਈ ਨੇ ਕਿਹਾ ਕਿ ਇਨ੍ਹਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।