ਮਾਨਸਾ ‘ਚ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਆਰੋਪੀ ਨੇ ਭੈਣ ਨਾਲ ਪ੍ਰੇਮ-ਪ੍ਰਸੰਗਾਂ ਦੇ ਸ਼ੱਕ ‘ਚ ਕੀਤਾ ਸੀ ਕਬੱਡੀ ਖਿਡਾਰੀ ਦਾ ਕਤਲ

0
1641

ਮਾਨਸਾ। ਪਿੰਡ ਸ਼ੇਰਖਾਂ ਵਿਚ ਕਬੱਡੀ ਖਿਡਾਰੀ ਜਗਜੀਤ ਸਿੰਘ ਦਾ ਲੰਘੀ ਰਾਤ ਅਣਪਛਾਤੇ ਵਿਅਕਤੀ ਨੇ ਗਲ਼ਾ ਰੇਤ ਕੇ ਕਤਲ ਕਰ ਦਿੱਤਾ ਸੀ।

ਪੁਲਿਸ ਨੇ 24 ਘੰਟੇ ਅੰਦਰ ਹੀ ਇਸ ਕਤਲ ਨੂੰ ਸੁਲਝਾ ਕੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਕਤਲ ਦੇ ਪਿੱਛੇ ਆਰੋਪੀ ਨੂੰ ਸ਼ੱਕ ਸੀ ਕਿ ਮ੍ਰਿਤਕ ਕਬੱਡੀ ਖਿਡਾਰੀ ਦਾ ਉਸ ਦੀ ਭੈਣ ਨਾਲ ਪ੍ਰੇਮ ਪ੍ਰਸੰਗ ਹੈ। ਇਸ ਲਈ ਉਸ ਨੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਪੁਲਿਸ ਨੇ ਕਥਿਤ ਆਰੋਪੀ ਨੂੰ ਗ੍ਰਿਫਤਾਰ ਕਰਕੇ ਉੁਸ ਦਾ ਰਿਮਾਂਡ ਹਾਸਲ ਕਰ ਲਿਆ ਹੈ।

ਮਾਨਸਾ ਦੇ ਐੱਸਪੀ (ਡੀ) ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਮ੍ਰਿਤਕ ਜਗਜੀਤ ਸਿੰਘ ਦੇ ਕਾਤਲ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਵਿਚ ਗ੍ਰਿਫਤਾਰ ਕਰ ਲਿਆ। ਉੁਨ੍ਹਾਂ ਦੱਸਿਆ ਕਿ ਕਤਲ ਨੂੰ ਦਵਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਅੰਜਾਮ ਦਿੱਤਾ ਸੀ। ਉਸ ਨੂੰ ਸ਼ੱਕ ਸੀ ਕਿ ਮ੍ਰਿਤਕ ਜਗਜੀਤ ਸਿੰਘ ਦਾ ਉਸ ਦੀ ਭੈਣ ਨਾਲ ਪ੍ਰੇਮ ਪ੍ਰਸੰਗ ਹੈ। ਲਿਹਾਜ਼ਾ ਉਸ ਨੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਜਿਸ ਹਥਿਆਰ ਨਾਲ ਕਤਲ ਕੀਤਾ ਗਿਆ ਸੀ, ਉਹ ਵੀ ਬਰਾਮਦ ਕਰ ਲਿਆ ਗਿਆ ਹੈ।