-ਨਿੰਦਰ ਘੁਗਿਆਣਵੀ
(ਲੇਖਕ ਨਾਲ ਇਸ 9417421700 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)
ਚਿੱਠੀਆਂ ਤੋਂ ਚਲਦੇ-ਚਲਦੇ ਫੋਨਾਂ ਉਤੇ ਆਏ। ਮੋਬਾਈਲ ਫੋਨ, ਤੇ ਫਿਰ ਵੈਟਸ ਐਪ ਕਾਲਾਂ ਤੇ ਹੁਣ ਮੈਸਿਜ। ਮੈਸਿਜ ਵੀ ਲੰਗੜੇ ਹੋਣ ਲੱਗੇ ਨੇ, ਜਿਵੇਂ ਸਤਿ ਸ੍ਰੀ ਅਕਾਲ ਜੀ ਨੂੰ ਸ ਸ ਅ। ਧੰਨਵਾਦ ਨੂੰ ਟੈਕਸ, ਓਕੇ ਨੂੰ ਕੇ। ਟੇਕ ਕੇਅਰ ਨੂੰ ਟੀਸੀ । ਹੈਪੀ ਬਰਥ ਡੇ ਨੂੰ ਐਚ ਬੀ ਡੀ। ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਉਦਾਹਰਣਾਂ ਨੇ, ਲੰਮੇ ਝਮੇਲੇ ਵਿਚ ਨਾ ਪਵਾਂ। ਆਪਣੇ ਅੰਦਰ ਝਾਤੀ ਮਾਰੀ ਤੇ ਪੁੱਛਿਆ ਕਿ ਤੂੰ ਵੀ ਤੇ ਸੰਖੇਪਤਾ ਵਿਚ ਆ ਗਿਆ ਏਂ? ਜਾਂ ਕਾਹਲ ਬਣ ਗਈ ਏ ? ਜੁਆਬ ਕੋਈ ਨਹੀਂ ਮਿਲਿਆ। ਅੱਗੇ ਕੀ ਹੋਰ ਲੰਗੜੇ ਹੋਣਗੇ ਸ਼ਬਦ? ਸਾਡੀਆਂ ਭਾਵਨਾਵਾਂ, ਜੋ ਅਸੀਂ ਇਨਾ ਸ਼ਬਦਾਂ ਰਾਹੀਂ ਬਿਆਨਦੇ ਜਾਂ ਪੇਸ਼ ਕਰਦੇ ਹਾਂ ਕੀ ਸੁੰਗੜ ਸੁਕੜ ਜਾਣਗੀਆਂ? ਇਹੋ ਜਿਹੀ ਚੁੱਪ ਚੁਪੀਤੀ ਸੰਖੇਪਤਾ ਕਿਹੋ ਜਿਹੇ ਦਿਨ ਲਿਆਵੇਗੀ! ਇਉਂ ਕਰਦੇ ਕਰਦੇ ਅਸੀਂ ਇਕ ਦਿਨ ਗੂੰਗੇ ਤਾਂ ਨਹੀਂ ਹੋ ਜਾਵਾਂਗੇ? ਅੱਗੇ ਹੋਰ ਹੋਰ ਕੀ ਹੋਵੇਗਾ? ਮਨ ਨੇ ਆਖਿਆ-ਹੁਚ ਚੁਪ ਰਹਿ, ਆਗੇ ਆਗੇ ਦੇਖੋ ਹੋਤਾ ਕਿਆ ਹੈ!