ਡਾਇਰੀ ਦੇ ਪੰਨੇ – ਅਸੀਂ ਕਿਉਂ ਪਰਦੇਸੀ ਹੋਏ

0
3835

-ਨਿੰਦਰ ਘੁਗਿਆਣਵੀ
ਲੇਖਕ ਨਾਲ ਇਸ 9417421700 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਟੋਰਾਂਟੋ ਵਿਚ ਇਕ ਸੜਕ ਹਾਦਸੇ ਵਿੱਚ ਮੌਤ ਦੇ ਮੂੰਹ ਜਾ ਪਏ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਹੋਣੀ ਦੀ ਖਬਰ ਨੇ ਬਹੁਤ ਉਦਾਸ ਕੀਤੈ। ਮਾਪੇ ਏਥੇ ਬੈਠੇ ਰੋ ਰਹੇ ਨੇ। ਬੰਦ ਡੱਬਿਆਂ ਵਿਚ ਲਾਸ਼ਾਂ ਆਉਣਗੀਆਂ। ਆਪਣੇ ਹੱਥੀਂ ਤੋਰੇ ਸੀ,ਕੋਈ ਹੱਸਦਾ ਗਿਆ ਹੋਣੈ,ਕੋਈ ਰੋਂਦਾ। ਦੂਰ ਮਾਪਿਆਂ ਤੋਂ। ਮਨ ਚਕਨਾਚੂਰ।
ਇਹ ਸੱਚ ਸਾਰਾ ਪੰਜਾਬ ਪਰਦੇਸੀ ਹੋ ਰਿਹਾ ਹੈ, ਜੇ ਇਓਂ ਆਖੀਏ ਕਿ ਪੰਜਾਬ ਦਾ ਪੱਤਾ ਪੱਤਾ ਪਰਦੇਸੀ ਹੋ ਰਿਹਾ ਤਾਂ ਕੋਈ ਅਤਿਕਥਨੀ ਨਹੀ ਹੈ। ਜੇ ਛੇ ਲੋਕ ਖਲੋਤੇ ਹਨ, ਉਨਾ ਨਾਲ ਗਲ ਕਰੀਏ ਤਾਂ ਇਕ ਆਖੇਗਾ ਕਿ ਮੇਰਾ ਮੁੰਡਾ ਬਦੇਸ਼ ਵਿਚ ਹੈ। ਦੂਜਾ ਕਹੇਗਾ ਮੇਰੀ ਕੁੜੀ ਬਦੇਸ਼ ਵਿਚ ਹੈ। ਤੀਜਾ ਕਹੇਗਾ ਕਿ ਮੇਰਾ ਬੱਚਾ ਬਦੇਸ਼ ਜਾਣ ਵਾਲਾ ਹੈ,ਆਈ ਲੈਟਸ ਵਿਚੋਂ ਚੰਗੇ ਬੈਂਡ ਲੈ ਗਿਆ ਹੈ। ਚੌਥਾ ਕਹੇਗਾ ਕਿ ਮੇਰਾ ਬੱਚਾ ਏਥੇ ਨੀ ਰਹਿਣਾ ਚਾਹੁੰਦਾ,ਬਦੇਸ਼ ਜਾਣ ਦੀ ਰਿੱਟ ਲਾਈ ਬੈਠਾ ਐ,ਕਹਿੰਦਾ ਐ ਕਿ ਏਥੇ ਨੀ ਰਹਿਣਾ,ਕੀ ਐ ਏਥੇ? ਇਹ ਇਕ ਝਲਕ ਹੈ।