ਮੇਰੀ ਡਾਇਰੀ ਦੇ ਪੰਨੇ – ਬਣਦੀ ਢਹਿੰਦੀ ਜ਼ਿੰਦਗੀ

0
7385

-ਹਰਪ੍ਰੀਤ ਕੌਰ ਰੰਧਾਵਾ
ਇਹ ਜ਼ਿੰਦਗੀ ਬਹੁਤੀ ਛੋਟੀ ਨਹੀਂ, ਹਰ ਇਕ ਇਨਸਾਨ ਨੇ ਜ਼ਿੰਦਗੀ ਤੋਂ ਬਹੁਤ ਆਸਾ ਅਤੇ ਉਮੀਦਾਂ ਰੱਖੀਆਂ ਨੇ ਮੈਂ ਆਪਣੀ ਜ਼ਿੰਦਗੀ ਵਿਚ ਬਹੁਤ ਕੜੀ ਹਾਂ ਤੇ ਮੁਸ਼ਕਲਾਂ ਵੀ ਬਹੁਤ ਤੱਕੀਆਂ ਹਨ। ਹਰ ਇਕ ਬੰਦੇ ਦੀ ਜ਼ਿੰਦਗੀ ਵਿਚ ਬਹੁਤ ਵਾਧੇ ਘਾਟੇ ਤੇ ਚੰਗਾ ਮਾੜਾ ਸਮਾਂ ਆਉਂਦਾ ਹੀ ਰਹਿੰਦਾ ਹੈ। ਬੱਸ ਇਕ ਰੱਬ ਦਾ ਪੱਲਾ ਨਹੀਂ ਛੱਡਿਆਂ ਤੇ ਦੂਜੇ ਦਾ ਕਦੀ ਬੁਰਾ ਨਹੀਂ ਕਰਿਆਂ ਮੈਂ ਇਕ ਖਿਡਾਰਨ ਰਹੀਂ ਹੈ ਤੇ ਮੈਨੂੰ ਅੱਜ ਵੀ ਯਾਦ ਹੈ 2011 ਦੀਆਂ ਛਾਂ-ਛਾਂ ਕਰਦੀਆਂ ਰਾਤਾਂ ਅਤੇ ਹਨੇਰਾ, ਜਦੋਂ ਮੈਂ ਰਾਤਾਂ ਨੂੰ 9-9 ਵਜੇ ਜਲੰਧਰੋਂ ਅਖਰੀਲੀ ਬੱਸ ਵਿਚ ਆਪਣੀ ਪ੍ਰੈਕਟਿਸ ਕਰ ਕੇ ਆਉਂਦੀ ਹੁੰਦੀ ਸੀ। ਮੇਰਾ ਪਰਿਵਾਰ ਹਮੇਸ਼ਾ ਮੇਰੇ ਨਾਲ ਖੜ੍ਹਾ ਰਿਹਾ ਕਦੀ ਸਾਥ ਨਹੀਂ ਛੱਡਿਆ ਤੇ ਮੈਂ ਮਿਹਨਤ ਕੀਤੀ ਤੇ ਕਈ ਜਿਲ੍ਹਾ ਪੱਧਰ, ਸਟੇਟ ਪੱਧਰ, ਨੈਸ਼ਨਲ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਮੈਂਡਲ ਪ੍ਰਾਪਤ ਕੀਤੇ ਅਤੇ ਆਪਣੇ ਖਾਨਦਾਨ ਦਾ ਨਾਮ ਰੌਸ਼ਨ ਕੀਤਾ।

ਮੈਂ ਅੱਜ ਵੀ ਧੰਨਵਾਦ ਕਰਦੀ ਹਾਂ ਤੇ ਕਰਦੀ ਰਹਾਂਗੀ ਆਪਣੇ ਕੋਚ ਸਾਹਿਬਾਨਾਂ ਦਾ ਜਿਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ, ਮਿਹਨਤ ਕਰਵਾਈ ਅਤੇ ਇੱਥੇ ਤਕ ਪਹੁੰਚਾਇਆ। ਕਹਿੰਦੇ ਹੁੰਦੇ ਹਨ ਕਿ ਸਮਾਂ ਕਦੇ ਸਥਿਰ ਅਤੇ ਇਕੋਂ ਜਿਹਾ ਨਹੀਂ ਰਹਿੰਦਾ, ਉਹੀ ਮੇਰੇ ਨਾਲ ਹੋਇਆ 2008 ਤੋਂ ਲੈ ਕੇ 2017-18 ਤੱਕ ਵਾਧੇ-ਘਾਟੇ ਦੇਖੇ, ਖੇਡੇ ਦੇ ਪੱਥਰ ਵਿਚ। ਜਿਸ ਕਰਕੇ ਮੈਨੂੰ ਗੇਮ ਛੱਡਣੀ ਪਈ ਪਰ ਅੱਜ ਵੀ ਕਈ ਵਾਰ ਜਦੋਂ ਪੁਰਾਣੇ ਸਮੇਂ ਨੂੰ ਯਾਦ ਕਰਦੀ ਹਾਂ ਤੇ ਚਿੱਤ ਜਿਹਾ ਕਰਦਾ ਹੈ ਕਿ ਦੁਬਾਰਾ ਪਹਿਲਾ ਵਾਲੀ ਹਰਪ੍ਰੀਤ ਕੌਰ ਰੰਧਾਵਾ ਬਣ ਜਾਵਾ ਤੇ ਮੁੜ ਖੇਡਣਾ ਸ਼ੁਰੂ ਕਰ ਦੇਵਾ। ਮੇਰਾ ਸੁਪਨਾ ਸੀ ਕਿ ਜਦ ਵੀ ਮੈਂ ਦੇਸ਼ ਲਈ ਕੋਈ ਮੈਡਲ ਦੀ ਪ੍ਰਾਪਤੀ ਕਰਾਂ ਤਾਂ ਮੈਨੂੰ ਏਅਰਪੋਟ ਜਾਂ ਸਟੇਸ਼ਨ ਤੋਂ ਫੁੱਲਾਂ ਦੇ ਹਾਰਾਂ ਨਾਲ ਸਨਮਾਨਿਤ ਕੀਤਾ ਜਾਵੇ, ਪੂਰੀ ਦੁਨੀਆਂ ਵਿਚ ਜਾਣ-ਪਛਾਣ ਹੋਵੇ, ਉੱਚ ਅਹੁਦੇ ਦੀ ਕੋਈ ਨੌਕਰੀ ਮਿਲੇ ਤੇ ਜਦ ਇਹਨਾਂ ਸਾਰੀਆਂ ਪ੍ਰਾਪਤੀ ਸਰ ਕਰ ਲਵਾਂ ਤਾਂ ਉਹਨਾਂ ਕੁੜੀਆਂ ਲਈ ਪ੍ਰੇਰਣਾ ਸ੍ਰੋਤ ਬਣਾ ਜੋ ਘਰ ਤੋਂ ਬਾਹਰ ਨਹੀਂ ਨਿਕਲਦੀਆਂ, ਸਮਾਜ ਦੀਆਂ ਭੈੜੀਆਂ ਆਦਤਾਂ ਤੋਂ ਡਰ ਦੀਆਂ। ਤੇ ਉਹਨਾਂ ਸਾਰਿਆਂ ਮਾਪਿਆਂ ਦਾ ਮਾਣ-ਬਣਾ ਜੋ ਧੀਆਂ ਜੰਮਣ ਤੋਂ ਡਰਦੇ ਹਨ। ਮੇਰਾ ਇਕ ਹੀ ਸੁਪਨਾ ਸੀ ਕਿ ਮੈਂ ਜਦ ਵੀ ਕਦੀ ਵੱਡੀ ਨੌਕਰੀ ਕਰਾਂ ਤਾਂ ਲੋਅਰ ਕਲਾਸਾਂ ਦੀ ਮਦਦਗਾਰ ਬਣਾ ਤੇ ਉਹਨਾਂ ਲਈ ਜ਼ਰੂਰ ਕੁਝ ਨਾ ਕੁਝ ਕਰਾਂਗੀ। ਪਰ ਕਾਸ਼
ਮਿਹਨਤ ਕਰੀ ਚੱਲ ਬੱਲਿਆ, ਇਕ ਨਾ ਇਕ ਦਿਨ ਕੋਈ ਨਵੀਂ ਸਵੇਰ,
ਚੜ੍ਹੇਗੀ ਜੋਂ ਤੈਨੂੰ ਤੇਰੀ ਮੰਜ਼ਿਲ ‘ਤੇ ਲੈ ਜਾਵੇਗੀ।