ਮੂਸੇਵਾਲੇ ਦੇ ਪਿਤਾ ਬੋਲੇ ‘ਗੋਲਡੀ ਤੇ ਲਾਰੈਂਸ ਦਾ ਕਰਾਓ ਨਾਰਕੋ ਟੈਸਟ’, ਇੰਡਸਟਰੀ ਦੇ ਕਈ ਬੰਦਿਆਂ ਤੇ ਸਿਆਸਤਦਾਨਾਂ ਦੇ ਉਤਰ ਜਾਣਗੇ ਮੁਖੌਟੇ

0
2437


ਮਾਨਸਾ। ਸਿੱਧੂ ਮੂਸੇਵਾਲਾ ਦਾ ਕਤਲ ਦੇ ਲਗਭਗ 5 ਮਹੀਨਿਆਂ ਪਿੱਛੋਂ ਇਸ ਸਾਰੀ ਵਾਰਦਾਤ ਦੇ ਸੂਤਰਧਾਰ ਗੋਲਡੀ ਬਰਾੜ ਦੀ ਅਮਰੀਕਾ ਵਿਚ ਗ੍ਰਿਫਤਾਰੀ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਮੀਡੀਆ ਦੇ ਸਾਹਮਣੇ ਆਏ। ਉਨ੍ਹਾਂ ਨੇ ਗੋਲਡੀ ਬਰਾੜ ਨੂੰ ਪੰਜਾਬ ਲਿਆਉਣ ਦੀ ਮੰਗ ਕੀਤੀ ਹੈ। ਬਲਕੌਰ ਸਿੰਘ ਨੇ ਨਾਲ ਹੀ ਇਹ ਵੀ ਮੰਗ ਕੀਤੀ ਹੈ ਕਿ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿਛ ਕੀਤੀ ਜਾਵੇ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦਾ ਨਾਰਕੋਟੈਸਟ ਹੋਣੇ ਚਾਹੀਦੇ ਹਨ। ਤਾਂ ਹੀ ਸਾਰੀ ਸਥਿਤੀ ਸਾਫ ਹੋਵੇਗੀ ਕਿ ਇਨ੍ਹਾਂ ਨਾਲ ਕਿਹੜਾ ਸਿੰਗਰ, ਕਿਹੜਾ ਸਿਆਸਤਦਾਨ ਮਿਲਿਆ ਹੈ। ਨਹੀਂ ਤਾਂ ਇਹ ਕੁਰਸੀਆਂ ਤੇ ਬੈਠ ਕੇ ਬਿਆਨ ਦੇ ਕੇ ਚਲੇ ਜਾਂਦੇ ਹਨ। ਇਨ੍ਹਾਂ ਨਾਲ ਕੁਝ ਪੁਲਸ ਵਾਲੇ ਵੀ ਮਿਲੇ ਹਨ। ਇਨ੍ਹਾਂ ਦੀ ਸਹੀ ਪੁੱਛਗਿਛ ਨਹੀਂ ਹੋ ਰਹੀ।