ਮੋਬਾਈਲ ਗੇਮ ਦਾ ਪਾਸਵਰਡ ਨਾ ਦੇਣ ’ਤੇ ਦੋਸਤਾਂ ਨੇ ਕੀਤੀ ਹੱਤਿਆ, ਪੈਟਰੋਲ ਪਾ ਕੇ ਸਾੜੀ ਲਾਸ਼, ਮਾਂ ਨੇ ਟੈਟੂ ਤੋਂ ਕੀਤੀ ਪਛਾਣ

0
838

ਕੋਲਕਾਤਾ, 20 ਜਨਵਰੀ| ਬੰਗਾਲ ’ਚ ਆਨਲਾਈਨ ਗੇਮ ਨੂੰ ਲੈ ਕੇ ਹੱਤਿਆ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹੋਰ ਤਾਂ ਹੋਰ ਦੋਸਤਾਂ ਨੇ ਆਪਣੇ ਹੀ ਸਾਥੀ ਦੀ ਹੱਤਿਆ ਕਰਨ ਤੋਂ ਬਾਅਦ ਮੋਟਰਸਾਈਕਲ ’ਚੋਂ ਪੈਟਰੋਲ ਕੱਢ ਕੇ ਉਸ ਦੀ ਲਾਸ਼ ਵੀ ਸਾੜਨ ਦੀ ਕੋਸ਼ਿਸ ਕੀਤੀ।

ਦਸਵੀਂ ਜਮਾਤ ਦਾ ਵਿਦਿਆਰਥੀ ਪਪਾਈ ਆਨਲਾਈਨ ਗੇਮ ਖੇਡਣ ਦਾ ਏਨਾ ਆਦੀ ਸੀ ਕਿ ਉਸ ਨੇ ਇਸ ਸਾਲ ਆਪਣੀ ਪ੍ਰ੍ਰੀ-ਬੋਰਡ ਪ੍ਰੀਖਿਆ ਵੀ ਛੱਡ ਦਿੱਤੀ ਸੀ।

ਆਨਲਾਈਨ ਮੋਬਾਈਲ ਗੇਮ ਦਾ ਪਾਸਵਰਡ ਸਾਂਝਾ ਕਰਨ ਨੂੰ ਲੈ ਕੇ ਹੋਏ ਵਿਵਾਦ ’ਚ ਹੀ ਉਸ ਦੀ ਚਾਰ ਦੋਸਤਾਂ ਨੇ ਹੱਤਿਆ ਕਰ ਦਿੱਤੀ। ਉਸ ਦੇ ਚਾਰ ਦੋਸਤਾਂ ਨੇ ਮੋਬਾਈਲ ਆਨਲਾਈਨ ਗੇਮ ਲਈ ਉਸ ਤੋਂ ਪਾਸਵਰਡ ਮੰਗਿਆ ਸੀ ਪਰ ਉਸ ਨੇ ਦੇਣ ਤੋਂ ਨਾਂਹ ਕਰ ਦਿੱਤੀ।

ਇਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਕਹਾਸੁਣੀ ਹੋ ਗਈ। ਗੱਲ ਏਨੀ ਵਧ ਗਈ ਕਿ ਉਸ ਦੀ ਹੱਤਿਆ ਕਰ ਦਿੱਤੀ ਗਈ। ਪੈਟਰੋਲ ਪਾ ਕੇ ਅੱਗ ਲਾਉਣ ਨਾਲ ਉਸ ਦੇ ਸਰੀਰ ਦਾ ਕੁਝ ਹਿੱਸਾ ਸੜ ਗਿਆ ਸੀ ਤੇ ਉਸ ਦੀ ਮਾਂ ਨੇ ਟੈਟੂ ਤੋਂ ਆਪਣੇ ਪੁੱਤਰ ਦੀ ਪਛਾਣ ਕੀਤੀ।