ਜਲੰਧਰ | ਫਿਰੌਤੀ ਨਾ ਦੇਣ ‘ਤੇ ਗੈਂਗਸਟਰਾਂ ਵੱਲੋਂ ਇੱਕ ਹੋਰ ਕਤਲ ਕਰ ਦਿੱਤਾ ਗਿਆ ਹੈ। ਕਸਬਾ ਨਕੋਦਰ ਵਿੱਚ ਬੁੱਧਵਾਰ ਦੇਰ ਸ਼ਾਮ ਇੱਕ ਕੱਪੜਾ ਵਪਾਰੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ।
ਟਿੰਮੀ ਚਾਵਲਾ ਨਾਂ ਦੇ ਕੱਪੜਾ ਵਪਾਰੀ ਨੂੰ ਕਰੀਬ ਇੱਕ ਮਹੀਨਾ ਪਹਿਲਾਂ ਗੈਂਗਸਟਰ ਰਿੰਦਾ ਨੇ ਫੋਨ ਕਰਕੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਟਿੰਮੀ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰਕੇ ਪੁਲਿਸ ਨੇ ਸੁਰੱਖਿਆ ਵੀ ਦਿੱਤੀ ਸੀ।
ਅੱਜ ਜਦੋਂ ਟਿੰਮੀ ‘ਤੇ ਫਾਈਰਿੰਗ ਹੋਈ ਤਾਂ ਸੁਰੱਖਿਆ ‘ਚ ਤਾਇਨਾਤ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਹੈ। ਟਿੰਮੀ ਨਕੋਦਰ ਦੇ ਆਦਰਸ਼ ਕਾਲੋਨੀ ਇਲਾਕੇ ਵਿੱਚ ਰਹਿੰਦੇ ਸਨ।
ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ 2 ਮੋਟਰਸਾਇਕਲਾਂ ‘ਤੇ ਆਏ 4 ਬੰਦਿਆਂ ਨੇ ਗੋਲੀਆਂ ਚਲਾਈਆਂ ਹਨ।
(ਨੋਟ – ਇਹ ਖਬਰ ਅਪਡੇਟ ਹੋ ਰਹੀ ਹੈ। ਵਧੇਰੇ ਜਾਣਕਾਰੀ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : Telegram )