ਸੁਲਤਾਨਪੁਰ ਲੋਧੀ | ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਸ ਸਮੇਂ ਵੱਡੀ ਖ਼ਬਰ ਆ ਰਹੀ ਹੈ। ਪਿੰਡ ਸ਼ਿਕਾਰਪੁਰ ਵਿਚ ਘਰ ‘ਚ ਇਕੱਲੇ ਰਹਿੰਦੇ ਬਜ਼ੁਰਗ ਪਤੀ-ਪਤਨੀ ਦਾ ਉਹਨਾਂ ਦੇ ਘਰ ਵਿਚ ਹੀ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਹੈ।
ਵਾਰਦਾਤ ਦਾ ਖੁਲਾਸਾ ਵੀਰਵਾਰ ਨੂੰ ਹੋਇਆ ਜਦੋਂ ਉਹਨਾਂ ਦੀਆਂ ਲਾਸ਼ਾਂ ਖੂਨ ਨਾਲ ਭਰੀਆਂ ਮਿਲੀਆਂ। ਮਾਰਨ ਵਾਲਿਆਂ ਨੇ ਲਾਸ਼ਾਂ ਜਾ ਗਾਲ੍ਹਾ ਕੱਟ ਕੇ ਉਹਨਾਂ ਦੀ ਲਾਸ਼ਾਂ ਨੂੰ ਬੋੋਰਿਆ ਵਿਚ ਪਾ ਦਿੱਤਾ। ਕਤਲ ਕਰਨ ਤੋਂ ਬਾਅਦ ਅਛਪਛਾਤੇ ਵਿਅਕਤੀ ਘਰ ਦਾ ਬਾਹਰਲਾ ਗੇਟ ਖੁੱਲ੍ਹਾ ਹੀ ਛੱਡ ਗਏ ਸੀ, ਜਦੋਂ ਉਹਨਾਂ ਦੇ ਗੁਆਂਢੀ ਗਿਆਨ ਸਿੰਘ ਨੇ ਉਹਨਾਂ ਦੇ ਘਰ ਜਾ ਕੇ ਦੇਖਿਆ ਤਾਂ ਉਹਨਾਂ ਦੀ ਖੂਨ ਨਾਲ ਲੱਥਪੱਥ ਹੋਈਆਂ ਲਾਸ਼ਾ ਬਾਹਰ ਬਰਾਂਡੇ ਵਿਚ ਪਈਆਂ ਸਨ।
ਮ੍ਰਿਤਕਾਂ ਦੀ ਪਹਿਚਾਣ ਜਰਨੈਲ ਸਿੰਘ (70) ਤੇ ਜੋਗਿੰਦਰ ਕੌਰ (65) ਦੇ ਰੂਪ ਵਿਚ ਹੋਈ ਹੈ।
ਜਾਣਕਾਰੀ ਮੁਤਾਬਿਕ ਮਰਨ ਵਾਲਿਆਂ ਦਾ ਇਕ ਬੇਟਾ ਵਿਦੇਸ਼ ਵਿਚ ਰਹਿੰਦਾ ਹੈ ਤੇ ਦੂਸਰਾ ਸੁਲਤਾਨਪੁਰ ਲੋਧੀ ਸ਼ਹਿਰ ਵਿਚ ਮੋਬਾਈਲ ਦੀ ਦੁਕਾਨ ਚਲਾਉਂਦਾ ਹੈ। ਬਜੁਰਗ ਜੌੜਾ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਬੁੱਧਵਾਰ ਰਾਤ ਕੁਝ ਵਿਅਕਤੀਆਂ ਨੇ ਉਹਨਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਹੈ। ਜਾਂਚ ਤੋਂ ਇਹ ਮਾਮਲਾ ਲੁੱਟ ਦਾ ਲੱਗ ਰਿਹਾ ਹੈ।







































