ਜਲੰਧਰ ‘ਚ ਜ਼ਮੀਨੀ ਝਗੜੇ ਨੂੰ ਲੈ ਕੇ ਪੁੱਤਰ ਨੇ ਪਿਤਾ ਤੇ ਭਰਾ ਨੂੰ ਮਾਰੇ ਚਾਕੂ, ਪਿਤਾ ਦੀ ਮੌਤ, ਭਰਾ ਦੀ ਹਾਲਤ ਗੰਭੀਰ

0
1183

ਜਲੰਧਰ . ਜੇਲ ਰੋਡ ਦੇ ਨੇੜੇ ਮਹੁੱਲਾ ਬਾਹਰੀਆਂ ਵਿਚ ਬੀਤੀ ਰਾਤ 10 ਵਜੇ ਘਰ ਦੇ ਵੱਡੇ ਪੁੱਤਰ ਨੇ ਆਪਣੇ ਪਿਤਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਉਸ ਨੇ ਆਪਣੇ ਛੋਟੇ ਭਰਾ ਦੇ ਵੀ ਢਿੱਡ ਵਿਚ ਵੀ ਚਾਕੂ ਮਾਰਿਆ ਹੈ, ਭਰਾ ਦੀ ਹਾਲਤ ਗੰਭੀਰ ਹੈ।

ਜਾਣਕਾਰੀ ਮੁਤਾਬਿਕ ਮੁਲਜ਼ਮ ਦੀ ਪਹਿਚਾਣ ਜਤਿਨ ਨਾਗਪਾਲ ਦੇ ਰੂਪ ਵਿਚ ਹੋਈ ਹੈ। ਮੁਲਜ਼ਮ ਨੂੰ ਆਪਣੇ ਪਿਤਾ ਅਸ਼ਵਨੀ ਨਾਗਪਾਲ ਤੇ ਵੱਡੇ ਭਰਾ ਅਭੈ ਨਾਗਪਾਲ ਤੇ ਜ਼ਮੀਨ ਤੇ ਪੈਸੇ ਮੰਗਣ ਨੂੰ ਲੈ ਕੇ ਹਮਲਾ ਕੀਤਾ ਹੈ। ਮ੍ਰਿਤਕ ਅਸ਼ਵਨੀ ਨਾਗਪਾਲ ਏਟੀਐਮ ਕੇਟਰਸ ਦੇ ਮਾਲਕ ਸਨ।

ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਜਤਿਨ ਪਹਿਲਾਂ ਵੀ ਘਰ ਵਿਚ ਝਗੜਾ ਕਰਦਾ ਸੀ। ਘਟਨਾ ਉਸ ਵੇਲੇ ਵਾਪਰੀ ਜਦੋਂ ਅਭੈ ਤੇ ਉਸ ਦੀ ਪਤਨੀ ਚਿੰਤਾਪੂਰਨੀ ਮਾਤਾ ਦੇ ਦਰਬਾਰ ਤੋਂ ਆਏ ਤਾਂ ਜਤਿਨ ਆਪਣੇ ਪਿਤਾ ਨਾਲ ਝਗੜਾ ਕਰ ਰਿਹਾ ਸੀ। ਜਤਿਨ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਪਿਤਾ ਤੇ ਭਰਾ ਦੇ ਢਿੱਡ ਵਿਚ ਚਾਕੂ ਮਾਰ ਦਿੱਤਾ, ਅਸ਼ਵਨੀ ਦੀ ਚਾਕੂ ਲੱਗਣ ਨਾਲ ਮੌਕੇ ਤੇ ਮੌਤ ਹੋ ਗਈ ਤੇ ਅਭੈ ਗੰਭੀਰ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜਤਿਨ ਆਪਣੇ ਪਿਤਾ ਕੋਲੋਂ ਨਸ਼ਾ ਕਰਕੇ ਜ਼ਮੀਨ ਵਿਚੋਂ ਹਿੱਸਾ ਤੇ ਪੈਸੇ ਮੰਗਦਾ ਹੁੰਦਾ ਸੀ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਪਿਤਾ ਤੇ ਭਰਾ ‘ਤੇ ਚਾਕੂ ਨਾਲ ਹਮਲਾ ਕਰ ਕੇ ਜਤਿਨ ਆਪਣੇ ਕਮਰੇ ਵਿਚ ਅੰਦਰੋਂ ਕੁੰਢੀ ਮਾਰ ਕੇ ਲੁਕ ਗਿਆ, ਪੁਲਿਸ ਨੇ ਦਰਵਾਜਾ ਤੋੜ ਜਤਿਨ ਨੂੰ ਗ੍ਰਿਫਤਾਰ ਕਰ ਲਿਆ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ਵਿੱਚ

ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin

ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ

ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin

ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ