ਬ੍ਰੇਕਿੰਗ ਨਿਉਜ਼ – ਪੰਜਾਬ ‘ਚ 22 ਲੱਖ ਦੀ ਜਾਲੀ ਕਰੰਸੀ ਸਮੇਤ 2 ਨੌਜਵਾਨ ਗਿਰਫਤਾਰ

    0
    602

    ਲੁਧਿਆਣਾ. ਪੁਲਿਸ ਨੇ 22 ਲੱਖ, 50 ਹਜਾਰ ਦੀ ਦੀ ਜਾਲੀ ਕਰੰਸੀ ਸਮੇਤ ਦੋ ਨੌਜਵਾਨਾਂ ਨੂੰ ਗਿਰਫਤਾਰ ਕੀਤਾ ਹੈ। ਜਿਹਨਾਂ ਦੀ ਪਛਾਣ ਵਿੱਕੀ ਨਿਵਾਸੀ ਰਾਈਕੋਟ ਅਤੇ ਸਾਹਿਲ ਪੁਹਾਲ ਨਿਊ ਦਸਮੇਸ਼ ਨਗਰ ਇਆਲੀ ਖੁਰਦ ਦੇ ਰੂਪ ਵਿੱਚ ਹੋਈ ਹੈ । ਇਸ ਮਾਮਲੇ ਦਾ ਖੁਲਾਸਾ ਡੀਸੀਪੀ ਕਰਾਈਮ ਸਿਮਰਪਾਲ ਸਿੰਘ ਢੀਂਡਸਾ ਨੇ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਨੇ ਅਰੋੜਾ ਪੈਲੇਸ ਕੋਲ ਛਾਪਾਮਾਰੀ ਕੀਤੀ ਗਈ। ਜਿਸ ਦੋਰਾਨ ਦੋਵਾਂ ਮੁਲਜ਼ਮਾਂ ਨੂੰ ਕਰੀਬ 22 ਲੱਖ 60 ਹਜ਼ਾਰ ਦੀ ਜਾਲੀ ਕਰੰਸੀ ਸਮੇਤ ਫੜੀਆ ਗਿਆ।

    ਡੀਐਮਸੀ ਹਸਪਤਾਲ ਵਿੱਚ ਕੰਮ ਕਰਦੇ ਸਨ ਮੁਲਜਮ

    ਪੁੱਛਗਿੱਛ ਵਿੱਚ ਪਤਾ ਲੱਗਾ ਕਿ ਦੋਵੇਂ ਮੁਲਜ਼ਮ ਡੀਐਮਸੀ ਹਸਪਤਾਲ ਵਿੱਚ ਕੰਮ ਕਰਦੇ ਹਨ। ਛੇਤੀ ਅਮੀਰ ਬਨਣ ਲਈ ਉਹਨਾਂ ਨੇ ਨਕਲੀ ਨੋਟ ਛਾਪਣੇ ਸ਼ੁਰੂ ਕੀਤੇ ਅਤੇ ਯੂ ਟਿਊਬ ਉੱਪਰ ਸਰਚ ਕਰਕੇ ਨਕਲੀ ਨੋਟ ਛਾਪਣ ਦਾ ਤਰੀਕਾ ਸਿੱਖਿਆ। ਮੁਲਜ਼ਮਾਂ ਨੇ ਪ੍ਰਿੰਟਰ ਅਤੇ ਹੋਰ ਸਾਜੋ-ਸਾਮਾਨ ਦੇ ਜ਼ਰੀਏ ਆਪਣੇ ਘਰ ਵਿੱਚ ਹੀ ਲੱਖਾਂ ਰੁਪਏ ਦੀ ਨਕਲੀ ਕਰੰਸੀ ਛਾਪੀ ਅਤੇ ਮਾਰਕੀਟ ਵਿੱਚ ਫੈਲਾਉਣੀ ਸ਼ੁਰੂ ਕਰ ਦਿੱਤੀ।

    5 ਲੱਖ ਤਕ ਦੀ ਜਾਲੀ ਕਰੰਸੀ ਮਾਰਕੇਟ ‘ਚ ਚਲਾ ਚੁੱਕੇ ਹਨ ਮੁਲਜਮ

    ਮੁੱਢਲੀ ਪੁੱਛਗਿੱਛ ਦੇ ਦੌਰਾਨ ਪੁਲਸ ਨੂੰ ਇਹ ਵੀ ਪਤਾ ਲੱਗਾ ਕਿ ਮੁਲਜ਼ਮ ਹੁਣ ਤੱਕ ਪੰਜ ਲੱਖ ਰੁਪਏ ਦੀ ਨਕਲੀ ਕਰੰਸੀ ਮਾਰਕੀਟ ਵਿੱਚ ਚਲਾ ਚੁੱਕੇ ਹਨ। ਪੁਲਿਸ ਦੇ ਮੁਤਾਬਕ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਕੋਲੋਂ ਵਧੇਰੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।