ਗੁਰਦਾਸਪੁਰ ਤੋਂ ਕਾਂਗਰਸੀ MLA ਬਰਿੰਦਰਜੀਤ ਪਾਹੜਾ ਦੇ ਪਿਤਾ ਖਿਲਾਫ ਕਤਲ ਦਾ ਪਰਚਾ

0
1234

ਗੁਰਦਾਸਪੁਰ| ਗੁਰਦਾਸਪੁਰ ਤੋਂ ਵੱਡੀ ਖਬਰ ਸਾਹਮਂਣੇ ਆਈ ਹੈ। ਗੁਰਦਾਸਪੁਰ ਤੋਂ ਕਂਗਰਸੀ MLA ਬਰਿੰਦਰਜੀਤ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਉਤੇ ਕਤਲ ਦਾ ਪਰਚਾ ਦਰਜ ਹੋਇਆ ਹੈ।

ਜ਼ਿਕਰਯੋਗ ਹੈ ਕਿ ਪਿੰਡ ਫੜੇ ਦੀ ਬਾਜ਼ੀਗਰ ਬਸਤੀ ਵਿਚ ਸ਼ੁੱਭਮ ਨਾਂ ਦੇ ਮੁੰਡੇ ਦਾ ਪ੍ਰੇਮ ਸੰਬੰਧਾਂ ਕਾਰਨ ਕਤਲ ਹੋਇਆ ਸੀ, ਜਿਸ ਵਿਚ ਕਾਂਗਰਸੀ MLA ਦੇ ਪਿਤਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਦੂਜੇ ਪਾਸੇ ਕਾਂਗਰਸੀ ਐਮਐਲਏ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਮਾਮਲਾ ਝੂਠਾ ਹੈ। ਇਹ ਸਾਜਿਸ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਹੜਾ ਸਾਬ੍ਹ ਤਾਂ ਕੱਲ੍ਹ ਚੋਣ ਪ੍ਰਚਾਰ ਵਿਚ ਬਿਜ਼ੀ ਸਨ।

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਮਾਤਾ ਦੀ ਸ਼ਿਕਾਇਤ ਉਤੇ ਹੀ ਇਹ ਮਾਮਲਾ ਦਰਜ ਹੋਇਆ ਸੀ।