ਮੁਕਤਸਰ : ਦੁਕਾਨ ਦੇ ਸਾਈਨ ਬੋਰਡ ‘ਚ ਆਇਆ ਕਰੰਟ, ਰੰਗ ਕਰ ਰਹੇ ਇੱਕੋ ਪਿੰਡ ਦੇ ਦੋ ਮੁੰਡਿਆਂ ਦੀ ਮੌਕੇ ‘ਤੇ ਮੌਤ

0
643

ਸਿਰਸਾ-ਸਿਰਸਾ ਦੇ ਡੱਬਵਾਲੀ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੋ ਦੇ ਦੇ ਚੌਟਾਲਾ ਰੋਡ ਸਥਿਤ ਸ਼ਰਮਾ ਸਵੀਟਸ ਐਂਡ ਗੈਸਟ ਹਾਊਸ ’ਤੇ ਰੰਗ ਦਾ ਕੰਮ ਕਰ ਰਹੇ 2 ਮਜ਼ਦੂਰਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ 5 ਮਜ਼ਦੂਰ ਦੁਕਾਨ ‘ਚ ਰੰਗ ਦਾ ਕੰਮ ਕਰ ਰਹੇ ਸਨ ਕਿ ਅਚਾਨਕ ਸਾਈਨ ਬੋਰਡ ’ਚ ਕਰੰਟ ਆ ਗਿਆ ਤੇ ਦੋ ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਜ਼ਖਮੀ ਹੋ ਗਏ।

ਮ੍ਰਿਤਕਾਂ ਦੀ ਪਛਾਣ ਸੋਨੂੰ ਤੇ ਆਕਾਸ਼ ਵਾਸੀ ਕਿਲਿਆਂਵਾਲੀ ਜ਼ਿਲ੍ਹਾ ਮੁਕਤਸਰ ਵਜੋਂ ਹੋਈ ਹੈ।  ਜਾਣਕਾਰੀ ਮੁਤਾਬਕ ਸ਼ਰਮਾ ਸਵੀਟਸ ਐਂਡ ਗੈਸਟ ਹਾਊਸ ’ਤੇ ਕਈ ਦਿਨਾਂ ਤੋਂ ਰੰਗ ਕਰਵਾਉਣ ਦਾ ਕੰਮ ਚੱਲ ਰਿਹਾ ਸੀ।

ਮੰਗਲਵਾਰ ਨੂੰ ਦੁਕਾਨ ’ਤੇ ਰੰਗ ਕਰਨ ਦੇ ਕੰਮ ’ਚ 5 ਮਜ਼ਦੂਰ ਲੱਗੇ ਹੋਏ ਸਨ। ਸੋਨੂੰ ਤੇ ਆਕਾਸ਼ ਵੀ ਰੰਗ ਦਾ ਕੰਮ ਕਰ ਰਹੇ ਸੀ। ਮ੍ਰਿਤਕਾਂ ਦੇ ਵਾਰਿਸਾਂ ਦਾ ਕਹਿਣਾ ਹੈ ਕਿ ਦੁਕਾਨਦਾਰ ਨੇ ਪੇਂਟਰਾਂ ਕੋਲੋਂ ਹੀ ਦੁਕਾਨ ਦੇ ਅੱਗੇ ਲੱਗਿਆ ਸਾਈਨ ਬੋਰਡ ਹਟਵਾਇਆ। ਸਾਈਨ ਬੋਰਡ ਹਟਾਉਂਦੇ ਸਮੇਂ ਉਹ ਬਿਜਲੀ ਦੀ ਤਾਰ ਨਾਲ ਉਲਝ ਗਿਆ, ਜਿਸ ਕਰ ਕੇ ਉਸ ’ਚ ਕਰੰਟ ਆ ਗਿਆ। ਕਰੰਟ ਦਾ ਝਟਕਾ ਲੱਗਣ ਕਰ ਕੇ ਸੋਨੂੰ ਤੇ ਆਕਾਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ।