ਮੁਕਤਸਰ : ਸੁਖਚੈਨ ਮਾਈਨਰ ’ਚੋਂ ਮਿਲੀ 5 ਸਾਲਾ ਬੱਚੇ ਦੀ ਸਿਰ ਕੱਟੀ ਲਾਸ਼

0
2274

ਮੁਕਤਸਰ | ਲੰਬੀ ਦੇ ਨਜ਼ਦੀਕ ਪਿੰਡ ਲਾਲਬਾਈ ਵਿਚੋਂ ਗੁਜਰਦੇ ਸੁਖਚੈਨ ਮਾਈਨਰ ਵਿਚੋਂ ਇਕ 5 ਸਾਲ ਦੇ ਕਰੀਬ ਬੱਚੇ ਦੀ ਸਿਰ ਕੱਟੀ  ਲਾਸ਼ ਇਕ ਬੈਗ ਵਿਚ ਪਾਈ ਹੋਈ ਮਿਲੀ । ਥਾਣਾ ਲੰਬੀ ਦੀ ਪੁਲਿਸ ਵਲੋਂ ਮੌਕੇ ‘ਤੇ ਪੁੱਜ ਕੇ ਬੱਚੇ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਅੱਜ ਸਵੇਰੇ ਉਸ ਸਮੇਂ ਦਿਲ ਦਹਿਲਾਉਣ ਵਾਲੀ ਖ਼ਬਰ ਮਿਲੀ ਜਦੋਂ ਹਲਕਾ ਲੰਬੀ ਦੇ ਪਿੰਡ ਲਾਲਬਾਈ ਵਿਚੋਂ ਗੁੱਜਰਦੇ ਸੁਖਚੈਨ ਮਾਈਨਰ  ਵਿਚ ਕੰਮ ਕਰਨ ਵਾਲਾ ਬੇਲਦਾਰ ਜਦੋਂ ਸੂਏ ਦੀ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਸਫਾਈ ਕਰਨ ਆਇਆ ਤਾਂ ਉਸ ਨੇ ਸੂਏ ਦੇ ਪੁਲ ਹੇਠ ਇਕ ਬੈਗ ਫਸਿਆ ਦੇਖਿਆ, ਜਦੋਂ ਉਨ੍ਹਾਂ ਨੇ ਬੈਗ ਨੂੰ ਬਾਹਰ ਕੱਢਿਆ ਤਾਂ ਉਸ ਨੇ ਦੇਖਿਆ ਕਿ ਉਸ ਵਿਚ ਇਕ ਬੱਚੇ ਦੀ ਸਿਰ ਕਟੀ ਲਾਸ਼ ਮਿਲੀ, ਜਿਸ ਨੇ ਤੁਰੰਤ ਪਿੰਡ ਦੀ ਪੰਚਾਇਤ ਨੂੰ ਸੂਚਿਤ ਕੀਤਾ । ਥਾਣਾ ਲੰਬੀ ਦੀ ਪੁਲਿਸ ਦੇ ਥਾਣਾ ਮੁਖੀ ਮਨਿੰਦਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿਚ ਲੈ ਕੇ  ਸਿਵਲ ਹਸਪਤਾਲ ਗਿੱਦੜਬਾਹਾ ਵਿਚ ਰੱਖ ਦਿੱਤਾ ਹੈ।