ਮੁਕਤਸਰ ਸਾਹਿਬ, 17 ਫਰਵਰੀ | ਪੰਜਾਬ ਦੇ ਮੁਕਤਸਰ ਦੇ ਹਲਕਾ ਗਿੱਦੜਬਾਹਾ ਦੀ ਪੁਲਿਸ ਨੇ ਨਸ਼ਾ ਤਸਕਰ ਦੀ ਜਾਇਦਾਦ ਸੀਲ ਕਰਕੇ ਉਸ ਨੂੰ ਨੋਟਿਸ ਲਗਾ ਦਿੱਤਾ ਹੈ। ਇਹ ਨੋਟਿਸ ਡੀ.ਐਸ.ਪੀ ਗਿੱਦੜਬਾਹਾ ਜਸਬੀਰ ਸਿੰਘ ਦੀ ਨਿਗਰਾਨੀ ਹੇਠ ਐਸ.ਆਈ ਦੀਪਿਕਾ ਰਾਣੀ ਮੁੱਖ ਥਾਣਾ ਅਫਸਰ ਗਿੱਦੜਬਾਹਾ ਵੱਲੋਂ ਪਿੰਡ ਹੁਸਨਰ ਦੇ ਨਸ਼ਾ ਤਸਕਰ ਦੀ ਜਾਇਦਾਦ ਸੀਲ ਕਰ ਦਿੱਤੀ ਗਈ।
ਡੀਐਸਪੀ ਜਸਬੀਰ ਸਿੰਘ ਨੇ ਦੱਸਿਆ ਕਿ ਪ੍ਰਦੀਪ ਸਿੰਘ ਉਰਫ਼ ਪੋਪਲੀ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਹੁਸਨਰ ਖ਼ਿਲਾਫ਼ ਗਿੱਦੜਬਾਹਾ ਵਿੱਚ ਐਨਡੀਪੀਐਸ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ, ਜਿਸ ਕੋਲੋਂ ਵਪਾਰਕ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਪ੍ਰਦੀਪ ਕੁਮਾਰ ਉਰਫ਼ ਪੋਪਲੀ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਹੁਸਨਰ ਦੀ ਨਸ਼ਾ ਤਸਕਰੀ ਤੋਂ ਬਣੀ ਜਾਇਦਾਦ ਹੈ, ਜਿਸ ਦੀ ਕੁੱਲ ਕੀਮਤ 13 ਲੱਖ 65 ਹਜ਼ਾਰ ਰੁਪਏ ਬਣਦੀ ਹੈ, ਜਿਸ ਦੀ ਕੁਰਕੀ ਲਈ ਮਾਮਲਾ ਤਿਆਰ ਕਰਕੇ ਯੋਗ ਅਧਿਕਾਰੀ ਨੂੰ ਦਿੱਲੀ ਭੇਜ ਦਿੱਤਾ ਗਿਆ ਹੈ ।