ਮੁਕਤਸਰ : ਤਾਸ਼ ਖੇਡਦਿਆਂ ਧੱਕਾਮੁੱਕੀ ਵਿਚਾਲੇ ਬਜ਼ੁਰਗ ਦਾ ਸਿਰ ਥੜੇ ‘ਚ ਵੱਜਾ, ਮੌਕੇ ‘ਤੇ ਮੌਤ

0
120

ਸ੍ਰੀ ਮੁਕਤਸਰ ਸਾਹਿਬ| ਸ੍ਰੀ ਮੁਕਤਸਰ ਸਾਹਿਬ ਵਿਚ ਇੱਕ ਬਜ਼ੁਰਗ ਦੀ ਧੱਕਾਮੁੱਕੀ ਦੌਰਾਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਤਾਸ਼ ਖੇਡਦਿਆਂ ਤਕਰਾਰ ਤੋਂ ਬਾਅਦ ਇਹ ਘਟਨਾ ਵਾਪਰੀ। ਫਿਲਹਾਲ ਮੁਲਜ਼ਮ ਪੁਲਿਸ ਗ੍ਰਿਫਤ ਤੋਂ ਬਾਹਰ ਹੈ।

ਮਿਲੀ ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਦੀ ਪੁਰਾਣੀ ਦਾਣਾ ਮੰਡੀ ਵਿਚ ਰੋਜ਼ਾਨਾ ਦੀ ਤਰ੍ਹਾਂ ਆਪਣੇ ਦੋਸਤਾਂ ਨਾਲ ਤਾਸ਼ ਖੇਡ ਰਹੇ ਇੱਕ ਬਜ਼ੁਰਗ ਦੀ ਧੱਕਾਮੁੱਕੀ ਦੌਰਾਨ ਮੌਤ ਹੋ ਗਈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਮਿਤ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਮਦਨ ਲਾਲ ਰੋਜ਼ਾਨਾ ਦੀ ਤਰ੍ਹਾਂ ਪੁਰਾਣੀ ਦਾਣਾ ਮੰਡੀ ਵਿਚ ਤਾਸ਼ ਖੇਡਣ ਗਏ ਅਤੇ ਦੁਪਹਿਰ ਦੀ ਰੋਟੀ ਸਮੇਂ ਜਦ ਉਹ ਵਾਪਸ ਨਾ ਆਏ ਤਾਂ ਉਹ ਉਨ੍ਹਾਂ ਨੂੰ ਬੁਲਾਉਣ ਲਈ ਗਿਆ ਤਾਂ ਦੇਖਿਆ ਕਿ ਉਥੇ ਮੌਜੂਦ ਸਚਿਨ ਕੁਮਾਰ ਉਨ੍ਹਾਂ ਨਾਲ ਧੱਕਾਮੁੱਕੀ ਕਰ ਰਿਹਾ ਸੀ।

ਇਸ ਦੌਰਾਨ ਸਚਿਨ ਨੇ ਉਨ੍ਹਾਂ ਨੂੰ ਧੱਕਾ ਮਾਰਿਆ ਅਤੇ ਉਹ ਡਿੱਗ ਗਿਆ। ਨਾਲ ਬਣੇ ਥੜੇ ਉਤੇ ਸਿਰ ਵੱਜਣ ਕਾਰਨ ਉਹ ਬੇਹੋਸ਼ ਹੋ ਗਏ। ਜਦ ਉਨ੍ਹਾਂ ਨੂੰ ਡਾਕਟਰ ਕੋਲ ਲਿਜਾਇਆ ਗਿਆ ਤਾਂ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਇਸ ਸਬੰਧੀ ਪੁਲਿਸ ਨੇ ਮ੍ਰਿਤਕ ਵਿਅਕਤੀ ਦੇ ਪੁੱਤਰ ਦੇ ਬਿਆਨਾਂ ਦੇ ਅਧਾਰ ਉਤੇ ਸਚਿਨ ਵਿਰੁੱਧ ਗੈਰ ਇਰਾਦਾਤਨ ਧਾਰਾਵਾਂ ਸਬੰਧੀ ਮਾਮਲਾ ਦਰਜ ਕਰ ਲਿਆ ਹੈ।