ਮੁਕਤਸਰ : 3 ਭੈਣਾਂ ਦੇ ਇਕਲੌਤੇ ਭਰਾ ਸਣੇ 2 ਨੌਜਵਾਨ ਨਹਿਰ ‘ਚ ਰੁੜ੍ਹੇ, ਮਾਪਿਆਂ ਦਾ ਰੋ-ਰੋ ਬੁਰਾ ਹਾਲ

0
4150

ਮੁਕਤਸਰ/ਮਲੋਟ | ਸ਼ਹਿਰ ਦੇ ਪਟੇਲ ਨਗਰ ‘ਚ ਨਹਿਰ ਵਿਚ ਨਹਾਉਣ ਲਈ ਗਏ ਬੱਚਿਆਂ ’ਚੋਂ 2 ਨੌਜਵਾਨ ਨਹਿਰ ਵਿਚ ਰੁੜ੍ਹ ਗਏ। ਰੁੜ੍ਹਨ ਵਾਲੇ ਨੌਜਵਾਨਾਂ ਦੀ ਉਮਰ 16-17 ਸਾਲ ਦੱਸੀ ਜਾ ਰਹੀ ਹੈ। ਇਨ੍ਹਾਂ ’ਚੋਂ ਇਕ 3 ਭੈਣਾਂ ਦਾ ਇਕਲੌਤਾ ਭਰਾ ਹੈ। ਜਾਣਕਾਰੀ ਅਨੁਸਾਰ ਜਸ਼ਨ ਪੁੱਤਰ ਰਾਜ ਸਿੰਘ, ਤਰੁਣ ਕੁਮਾਰ ਪੁੱਤਰ ਸਰਬਜੀਤ ਸ਼ੰਮੀ ਅਤੇ ਉਦੇ ਕੁਮਾਰ ਪੁੱਤਰ ਗੋਗੀ ਤਿੰਨੋਂ ਝੌਰੜ ਪਿੰਡ ਨੇੜੇ ਕਰਮਗੜ੍ਹ ਮਾਈਨਰ ’ਚ ਨਹਾਉਣ ਗਏ ਸਨ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਨ੍ਹਾਂ ’ਚੋਂ ਤਰੁਣ ਅਤੇ ਉਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਘਟਨਾ ਨੂੰ ਵੇਖਦਿਆਂ ਹੀ ਲੋਕਾਂ ਨੇ ਰੌਲਾ ਪਾਇਆ, ਜਿਸ ’ਤੇ ਇਨ੍ਹਾਂ ਨੂੰ ਬਚਾਉਣ ਲਈ ਕੁਝ ਲੜਕਿਆਂ ਨੇ ਨਹਿਰ ਵਿਚ ਛਾਲ ਵੀ ਮਾਰੀ ਪਰ ਉਹ ਉਨ੍ਹਾਂ ਨੂੰ ਬਚਾਉਣ ਵਿਚ ਅਸਫ਼ਲ ਰਹੇ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪਰਿਵਾਰ ’ਚ ਸੋਗ ਦਾ ਮਾਹੌਲ ਪੈਦਾ ਹੋ ਗਿਆ। ਉਧਰ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ