ਮੁਕੇਰੀਆਂ, 7 ਦਸੰਬਰ| ਮੁਕੇਰੀਆਂ ਤੋਂ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਇਕ ਟੂਰਿਸਟ ਬੱਸ ਤੇ ਟਰੈਕਟਰ-ਟਰਾਲੀ ਦੀ ਟੱਕਰ ਹੋਣ ਨਾਲ 2 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਟਰੈਕਟਰ-ਟਰਾਲੀ ਗੰਨਾ ਲਾਹ ਕੇ ਸ਼ੂਗਰ ਮਿਲ ਤੋਂ ਵਾਪਸ ਆ ਰਹੀ ਸੀ ਕਿ ਸਾਹਮਣੇ ਤੋਂ ਆ ਰਹੀ ਟੂਰਿਸਟ ਬੱਸ ਨਾਲ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ ਹੋ ਗਈ। ਜਿਸ ਨਾਲ ਦੋ ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਟੂਰਿਸਟ ਬੱਸ ਤੇ ਟਰਾਲੀ ਦੀ ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ ਦੇ 3 ਥਾਵਾਂ ਤੋਂ ਟੋਟੇ ਹੋ ਗਏ।