ਮੁਕੇਰੀਆਂ : 4 ਭੈਣਾਂ ਦੇ ਇਕਲੌਤੇ ਭਰਾ ਦੀ ਕੁਰੇਸ਼ੀਆ ‘ਚ ਹੋਈ ਮੌਤ, ਦਿਲ ਦਾ ਦੌਰਾ ਪੈਣ ਨਾਲ ਗਈ ਜਾਨ

0
2016

ਮੁਕੇਰੀਆਂ, 26 ਅਕਤੂਬਰ| ਵਿਦੇਸ਼ਾਂ ਵਿਚ ਨਿੱਤ ਦਿਨ ਪੰਜਾਬ ਦੇ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ ਜਾਂ ਫਿਰ ਕਿਸੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਂਦੀ ਹੈ। ਤਾਜ਼ਾ ਮਾਮਲਾ ਹਲਕਾ ਮੁਕੇਰੀਆਂ ਦੇ ਪਿੰਡ ਟੋਟੇ ਦੇ ਰਹਿਣ ਵਾਲੇ ਪੰਕਜ ਚੌਧਰੀ ਪੁੱਤਰ ਤਰਸਸੇਮ ਲਾਲ ਉਮਰ 26 ਸਾਲ ਦਾ ਸਾਹਮਣੇ ਆਇਆ ਹੈ, ਜਿਸਦੀ ਕੁਰੇਸ਼ੀਆ ਦੇ ਵਿੱਚ ਦਿੱਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। 4 ਨੌਜਵਾਨ ਭੈਣਾਂ ਦਾ ਇਕਲੌਤਾ ਭਰਾ ਸੀ ਪੰਕਜ। ਪੰਕਜ ਦੇ ਘਰ ਦੇ ਹਾਲਾਤ ਵੀ ਬੜੇ ਮਾੜੇ ਹਨ।

ਪੰਕਜ ਦੇ ਪਿਤਾ ਨੇ ਲੋਕਾਂ ਕੋਲੋਂ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ। ਨੌਜਵਾਨ ਭੈਣਾਂ ਦੇ ਘਰ ਵਸਾਉਣ ਅਤੇ ਘਰ ਦੇ ਮਾੜੇ ਹਾਲਾਤ ‘ਚ ਸੁਧਾਰ ਕਰਨ ਦੇ ਸੁਪਨੇ ਲੈ ਕੇ 2 ਮਹੀਨੇ 15 ਦਿਨ ਪਹਿਲਾਂ ਦੇਸ਼ ਛੱਡ ਕੇ  ਵਿਦੇਸ਼ ਗਿਆ ਪੰਕਜ ਦੁਨੀਆਂ ਨੂੰ ਹੀ ਛੱਡ ਦਵੇਗਾ ਇਹ ਤਾਂ ਪੰਕਜ ਦੇ ਬਿਮਾਰ ਅਤੇ ਗਰੀਬ ਮਾਂ-ਪਿਓ ਨੇ ਕਦੇ ਸੋਚਿਆ ਵੀ ਨਹੀਂ ਹੋਣਾ।