ਸੰਗਰੂਰ ਤੋਂ ਨਵੇਂ ਬਣੇ MP ਸਿਮਰਨਜੀਤ ਮਾਨ ਅੱਜ ਚੁੱਕਣਗੇ ਸਹੁੰ

0
479

ਚੰਡੀਗੜ੍ਹ | ਜ਼ਿਮਨੀ ਚੋਣ ‘ਚ ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਮਾਨ ਅੱਜ ਸਹੁੰ ਚੁੱਕਣਗੇ। ਇਸ ਦੌਰਾਨ ਉਹ ਵੱਡਾ ਸ੍ਰੀ ਸਾਹਿਬ ਨਾਲ ਨਹੀਂ ਲੈ ਕੇ ਜਾਣਗੇ।

ਪਿਛਲੇ ਦਿਨੀਂ ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਵੱਡੀ ਕਿਰਪਾਨ ਸੰਸਦ ਵਿਚ ਨਾ ਲਿਜਾਣ ਦਿੱਤੀ ਤਾਂ ਉਹ ਸਹੁੰ ਨਹੀਂ ਚੁੱਕਣਗੇ।

ਇਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ 1999 ਵਿੱਚ ਜਦੋਂ ਉਨ੍ਹਾਂ ਨੂੰ ਕਿਰਪਾਨ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਤਾਂ ਉਨ੍ਹਾਂ ਨੇ ਅਹੁਦੇ ਦੀ ਸਹੁੰ ਨਹੀਂ ਚੁੱਕੀ।