MP : ਸਹੁਰੇ ਨੇ ਤਲਵਾਰ ਨਾਲ ਕੱਟੇ ਨੂੰਹ ਦੇ ਹੱਥ, 9 ਘੰਟੇ ਤੱਕ ਚੱਲੀ ਸਰਜਰੀ ਤੋਂ ਬਾਅਦ ਜੋੜੇ ਦੋਵੇਂ ਗੁੱਟ

0
962

MP/ਭੋਪਾਲ | 9 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਭੋਪਾਲ ਦੇ ਨਰਮਦਾ ਹਸਪਤਾਲ ਦੇ ਡਾਕਟਰਾਂ ਨੇ ਅਜਿਹਾ ਸਫਲ ਆਪ੍ਰੇਸ਼ਨ ਕੀਤਾ, ਜਿਸ ਦੀ ਕਿਸੇ ਨੂੰ ਉਮੀਦ ਵੀ ਨਹੀਂ ਸੀ।

ਵਿਦਿਸ਼ਾ ‘ਚ ਰਹਿਣ ਵਾਲੀ ਇਕ ਔਰਤ ‘ਤੇ ਉਸ ਦੇ ਸਹੁਰੇ ਨੇ ਪਰਿਵਾਰਕ ਝਗੜੇ ‘ਚ ਤਲਵਾਰ ਨਾਲ ਹਮਲਾ ਕਰ ਦਿੱਤਾ ਸੀ। ਹਮਲੇ ‘ਚ ਔਰਤ ਦੇ ਦੋਵੇਂ ਹੱਥ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਦੋਵਾਂ ਹੱਥਾਂ ਦੀਆਂ ਨਾੜੀਆਂ ਕੱਟੀਆਂ ਗਈਆਂ ਸਨ ਤੇ ਹੱਡੀ ਵੀ ਟੁੱਟ ਗਈ ਸੀ। ਔਰਤ ਦੀ ਹਾਲਤ ਨਾਜ਼ੁਕ ਹੁੰਦੀ ਦੇਖ ਵਿਦਿਸ਼ਾ ਦੇ ਡਾਕਟਰਾਂ ਨੇ ਔਰਤ ਨੂੰ ਭੋਪਾਲ ਰੈਫਰ ਕਰ ਦਿੱਤਾ, ਜਿਸ ਤੋਂ ਬਾਅਦ ਔਰਤ ਨੂੰ ਨਰਮਦਾ ਟਰੋਮਾ ਸੈਂਟਰ ਲਿਆਂਦਾ ਗਿਆ।

ਹਸਪਤਾਲ ਵਿੱਚ ਟ੍ਰੋਮੈਂਟੋਲਾਜਿਸਟ ਤੇ ਸਪਾਈਨ ਸਰਜਨ ਡਾ. ਰਾਜੇਸ਼ ਸ਼ਰਮਾ ਅਤੇ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਡਾ. ਰੇਣੂ ਸ਼ਰਮਾ ਦੀ ਅਗਵਾਈ ਵਿੱਚ ਪਲਾਸਟਿਕ ਸਰਜਨ, ਵੈਸਕੁਲਰ ਸਰਜਨ, ਐਨਸਥੀਸੀਆ ਸਪੈਸ਼ਲਿਸਟ, ਫਿਜ਼ੀਸ਼ੀਅਨ, ਜਨਰਲ ਸਰਜਨ ਦੀ ਟੀਮ ਨੇ ਮਰੀਜ਼ ਨੂੰ ਤੁਰੰਤ ਆਪ੍ਰੇਸ਼ਨ ਥਿਏਟਰ ਵਿੱਚ ਪਹੁੰਚਾਇਆ।

ਕਰੀਬ 8 ਤੋਂ 9 ਘੰਟੇ ਤੱਕ ਇਹ ਆਪ੍ਰੇਸ਼ਨ ਚੱਲਿਆ, ਜਿਸ ਤੋਂ ਬਾਅਦ ਔਰਤ ਦੇ ਗੁੱਟ ਤੋਂ ਲਟਕਿਆ ਹੱਥ ਤਾਂ ਬਚ ਗਿਆ, ਨਾਲ ਹੀ ਉਸ ਦੇ ਚਿਹਰੇ ‘ਤੇ ਲੱਗੇ ਗੰਭੀਰ ਜ਼ਖਮਾਂ ਨੂੰ ਵੀ ਠੀਕ ਕਰ ਲਿਆ ਗਿਆ।

ਨਰਮਦਾ ਟਰੋਮਾ ਸੈਂਟਰ ਦੇ ਡਾਇਰੈਕਟਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਔਰਤ ਨੂੰ ਬਹੁਤ ਗੰਭੀਰ ਹਾਲਤ ਵਿੱਚ ਨਰਮਦਾ ਲਿਆਂਦਾ ਗਿਆ ਸੀ। ਮਰੀਜ਼ ਦਾ ਤੁਰੰਤ ਇਲਾਜ ਕੀਤਾ ਗਿਆ ਤੇ ਆਪ੍ਰੇਸ਼ਨ ਥਿਏਟਰ ਵਿੱਚ ਲਿਜਾਇਆ ਗਿਆ।

ਗੁੱਟ ਤੱਕ ਖੂਨ ਪਹੁੰਚਾਉਣ ਵਾਲੀਆਂ ਬਰੀਕ ਨਾੜੀਆਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ, ਇਸ ਲਈ ਪਲਾਸਟਿਕ ਸਰਜਨ ਨੇ ਸਾਡੇ ਮਾਹਿਰ ਡਾਕਟਰਾਂ ਦੀ ਟੀਮ ਨਾਲ ਮਿਲ ਕੇ ਔਰਤ ਦੀ ਸਰਜਰੀ ਕੀਤੀ, ਜੋ ਕਰੀਬ 8 ਤੋਂ 9 ਘੰਟੇ ਤੱਕ ਚੱਲੀ ਅਤੇ ਆਖਿਰਕਾਰ ਦੋਵਾਂ ਨੂੰ ਬਚਾਉਣ ‘ਚ ਕਾਮਯਾਬ ਰਹੇ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ