2 ਬੱਚਿਆਂ ਦੀ ਮਾਂ ਦੀ ਸਹੁਰਿਆਂ ਘਰ ਮੌਤ, ਪੁਲਿਸ ਨੇ ਬਲਦੀ ਚਿਤਾ ਪਾਣੀ ਨਾਲ ਬੁਝਾ ਲਾਸ਼ ਕਬਜੇ ‘ਚ ਲਈ

0
3278

ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਭੰਡਾਰੀ ਮੁਹੱਲੇ ਵਿੱਚ ਇਕ ਸ਼ਾਦੀਸ਼ੁਦਾ ਔਰਤ ਦੀ ਭੇਦਭਰੇ ਹਾਲਤਾਂ ਵਿੱਚ ਮੌਤ ਹੋ ਗਈ। ਸਹੁਰਾ ਪਰਿਵਾਰ ਔਰਤ ਦਾ ਸੰਸਕਾਰ ਕਰ ਹੀ ਰਿਹਾ ਸੀ ਕਿ ਪੇਕੇ ਵਾਲਿਆਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਬਲਦੀ ਚਿਤਾ ਨੂੰ ਪਾਣੀ ਨਾਲ ਬੁਝਾ ਕੇ ਲਾਸ਼ ਨੂੰ ਕਬਜੇ ਵਿੱਚ ਲਿਆ।

ਮ੍ਰਿਤਕਾ ਪੂਨਮ ਦੇ ਭਰਾ ਚੰਦਰਸ਼ੇਖਰ ਨੇ ਕਿਹਾ- ਬੁੱਧਵਾਰ ਸ਼ਾਮ 5 ਵਜੇ ਸਾਨੂੰ ਫੋਨ ਆਇਆ ਕਿ ਭੈਣ ਮਰ ਗਈ ਹੈ ਆ ਕੇ ਦੇਖ ਲਓ। ਭੈਣ ਦੇ ਸਹੁਰੇ ਪਰਿਵਾਰ ਨੇ ਉਸ ਦਾ ਕਤਲ ਕੀਤਾ ਹੈ ਅਤੇ ਸੰਸਕਾਰ ਕਰ ਰਹੇ ਸਨ। ਜਦੋਂ ਤੱਕ ਉਹ ਸ਼ਮਸ਼ਾਨਘਾਟ ਪਹੁੰਚਦੇ ਚਿਤਾ ਨੂੰ ਅੱਗ ਲਗਾ ਦਿੱਤੀ ਸੀ। ਉਨ੍ਹਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤਾਂ ਸਹੁਰੇ ਵਾਲਿਆਂ ਨੇ ਝਗੜਾ ਸ਼ੁਰੂ ਕਰ ਦਿੱਤੀ।

ਮੌਕੇ ਉਤੇ ਪਹੁੰਚੀ ਪੁਲਿਸ ਨੇ ਚਿਤਾ ਨੂੰ ਪਾਣੀ ਨਾਲ ਬੁਝਾਇਆ ਅਤੇ ਲਾਸ਼ ਨੂੰ ਪੋਸਟਮਾਰਟਮ ਵਾਸਤੇ ਕਬਜੇ ਵਿੱਚ ਲਿਆ। ਭਰਾ ਨੇ ਭੈਣ ਦੇ ਸਹੁਰਿਆਂ ਉੱਤੇ ਕਤਲ ਦਾ ਕੇਸ ਦਰਜ ਕਰਨ ਲਈ ਕਿਹਾ।

ਪੂਨਮ ਦਾ 11 ਸਾਲ ਦਾ ਬੇਟਾ ਅਤੇ 9 ਸਾਲ ਦੀ ਬੇਟੀ ਹੈ। ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਖਿਰ ਪੂਨਮ ਦੀ ਮੌਤ ਕਿਉਂ ਹੋਈ ਸੀ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)