ਰੋਪੜ/ਮੋਰਿੰਡਾ | ਮੋਰਿੰਡਾ ਬੇਅਦਬੀ ਮਾਮਲਾ ਵਿਚ ਪ੍ਰਸ਼ਾਸਨ ਦੇ ਭਰੇਸੋ ਤੋਂ ਬਾਅਦ ਸੰਗਤ ਨੇ ਧਰਨਾ ਚੁੱਕ ਲਿਆ ਹੈ। ਸੰਗਤ ਦੀ ਮੰਗ ‘ਤੇ ਇਕ ਹੋਰ ਕੇਸ ਦਰਜ ਕੀਤਾ ਗਿਆ ਹੈ। ਘਟਨਾ ‘ਚ ਸਾਜ਼ਿਸ਼ ਦੇ ਦੋਸ਼ ਵਿਚ ਇਕ ਹੋਰ ਵਿਅਕਤੀ ‘ਤੇ ਪਰਚਾ ਹੋਇਆ ਹੈ। ਮੁਲਜ਼ਮ ਦਾ 2 ਦਿਨ ਦਾ ਰਿਮਾਂਡ ਮਿਲਿਆ ਹੈ। ਉਹ ਰੋਪੜ ਜੇਲ ਵਿਚ ਬੰਦ ਹੈ।
ਦੱਸ ਦਈਏ ਕਿ ਬੀਤੇ ਕੱਲ੍ਹ ਬੇਅਦਬੀ ਦੀ ਘਟਨਾ ਵਾਪਰਨ ਤੋਂ ਬਾਅਦ ਮੋਰਿੰਡਾ ਵਿਚ ਸੰਗਤਾਂ ਵੱਲੋਂ ਧਰਨਾ ਜਾਰੀ ਸੀ। ਇਸ ਮਾਮਲੇ ਵਿਚ ਪੁਲਿਸ ਨੇ ਕੱਲ੍ਹ ਹੀ ਕੇਸ ਦਰਜ ਕਰ ਲਿਆ ਸੀ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਏਡੀਸੀ ਹਰਜੋਤ ਕੌਰ ਵੀ ਪਹੁੰਚੇ ਹੋਏ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਅਦਬੀ ਨੂੰ ਲੈ ਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਐਸਜੀਪੀਸੀ ਮੈਂਬਰ ਅਜਮੇਰ ਸਿੰਘ ਖੇੜਾ, ਸ੍ਰੀ ਫਤਿਹਗੜ੍ਹ ਸਾਹਿਬ, ਸ੍ਰੀ ਚਮਕੌਰ ਸਾਹਿਬ ਤੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਮੈਨੇਜਰ ਪਹੁੰਚੇ ਹੋਏ ਹਨ ਅਤੇ ਕੁੱਝ ਮੁਲਾਜ਼ਮ ਵੀ ਐਸਜੀਪੀ ਵੱਲੋਂ ਭੇਜੇ ਗਏ।