ਜਲੰਧਰ ਦੇ ਟਰੈਵਲ ਏਜੰਟਾਂ ਰਾਹੀਂ ਦੁਬਈ ਗਏ 2 ਦਰਜਨ ਤੋਂ ਵੱਧ ਨੌਜਵਾਨਾਂ ਨੂੰ ਬੰਧਕ ਬਣਾਇਆ, ਕਈ ਦਿਨਾਂ ਤੋਂ ਭੁੱਖੇ ਬੈਠੇ ਨੇ ਨੌਜਵਾਨ

0
1296


ਹੁਸ਼ਿਆਰਪੁਰ/ਜਲੰਧਰ। ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਦਸੂਹਾ ਦੇ ਨੌਜਵਾਨ ਜਲੰਧਰ ਦੇ ਏਜੰਟ ਨੂੰ ਚਾਰ ਲੱਖ ਰੁਪਏ ਦੇ ਕੇ ਰੋਜੀ-ਰੋਟੀ ਕਮਾਉਣ ਦੁਬਈ ਗਏ, ਜਿਥੇ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਏਜੰਟਾਂ ਨੇ ਉਨ੍ਹਾਂ ਨੂੰ ਕੰਮ ਉਤੇ ਨਹੀਂ ਲਗਾਇਆ। ਧੋਖਾਧੜੀ ਦੀ ਹੱਦ ਤਾਂ ਉਦੋਂ ਹੋ ਗਈ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਟਰੈਵਲ ਏਜੰਟਾਂ ਨੇ ਉਨ੍ਹਾਂ ਸਾਰਿਆਂ ਦੇ ਨਾਂ ਉਤੇ ਇਕ ਮੋਬਾਈਲ ਐਪ ਖਰੀਦ ਲਿਆ, ਇਸ ਗੱਲ ਦਾ ਪਤਾ ਉਨ੍ਹਾਂ ਨੂੰ ਮੋਬਾਈਲ ਉਤੇ ਆਏ ਮੈਸੇਜ ਤੋਂ ਪਤਾ ਲੱਗਾ।

ਬਾਅਦ ਵਿਚ ਟਰੈਵਲ ਏਜੰਟਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਤੁਹਾਡੇ  ਸਾਰਿਆਂ ਦੇ ਕਰੈਡਿਟ ਕਾਰਡ ਬਣਾਵਾਂਗੇ। ਕੁਝ ਨੌਜਵਾਨਾਂ ਨੇ ਕਰੈਡਿਟ ਕਾਰਡ ਬਣਾ ਵੀ ਲਏ। ਜਦੋਂ ਨੌਜਵਾਨਾਂ ਨੇ ਆਪਣੇ ਫੋਨ ਵਿਚਲੇ ਮੈਸੇਜ ਦੇਖੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਟਰੈਵਲ ਏਜੰਟਾਂ ਨੇ ਉਨ੍ਹਾਂ ਦੇ ਕਰੈਡਿਟ ਕਾਰਡਾਂ ਰਾਹੀਂ 50-50 ਲੱਖ ਦਾ ਕਰਜਾ ਲੈ ਲਿਆ ਸੀ।

ਜਦੋਂ ਦੁਬਈ ਗਏ ਨੌਜਵਾਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਪਾਸਪੋਰਟ ਖੋਹ ਲਏ ਗਏ ਤੇ ਬਾਅਦ ਵਿਚ ਉਨ੍ਹਾਂ ਨੂੰ ਬੰਧਕ ਬਣਾ ਲਿਆ ਗਿਆ। ਉਨ੍ਹਾਂ ਨੂੰ ਖਾਣ-ਪੀਣ ਲਈ ਵੀ ਕੁਝ ਨਹੀਂ ਦਿੱਤਾ ਜਾ ਰਿਹਾ। ਦੁਬਈ ਤੋਂ ਪ੍ਰਦੀਪ ਸਿੰਘ ਨਾਂ ਦੇ ਇਕ ਨੌਜਵਾਨ ਨੇ ਵੀਡੀਓ ਬਣਾ ਕੇ ਭੇਜੀ ਹੈ।

ਦਸੂਹਾ ਤੋਂ ਪ੍ਰਦੀਪ ਦੇ ਪਿਤਾ ਨੇ ਇਕ ਪ੍ਰੈੱਸ ਕਾਨਫਰੰਸ ਹਰਬੰਸ ਸਿੰਘ ਨੇ ਆਪਣੇ ਬੱਚਿਆਂ ਦੀ ਦਰਦ ਭਰੀ ਕਹਾਣੀ ਸੁਣਾਉਂਦਿਆਂ ਕਿਹਾ ਕਿ ਬੰਧਕ ਬਣਾ ਕੇ ਰੱਖੇ ਨੌਜਵਾਨਾਂ ਨੇ ਭਾਰਤ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਨੂੰ ਦੁਬਈ ਤੋਂ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ।