ਮੋਹਾਲੀ : ਕੇਅਰਟੇਕਰ ਵਜੋਂ ਰੱਖੇ ਜੋੜੇ ਨੇ NRI ਮਾਲਿਕ ਦੀ ਧੋਖੇ ਨਾਲ ਵੇਚ ਦਿੱਤੀ 30 ਕਰੋੜ ਦੀ ਜਾਇਦਾਦ

0
134

ਮੋਹਾਲੀ | ਖਰੜ ’ਚ 30 ਕਰੋੜ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। NRI ਗੁਰਮੁੱਖ ਸਿੰਘ ਜੋ ਕਿ ਵਿਦੇਸ਼ ’ਚ ਰਹਿੰਦਾ ਹੈ, ਉਸਦੇ ਖਰੜ ’ਚ ਕਈ ਸ਼ੋਅਰੂਮ ਅਤੇ ਫਲੈਟ ਹਨ। ਜਿਨ੍ਹਾਂ ਦੀ ਜ਼ਿੰਮੇਵਾਰੀ ਉਸਨੇ ਅਮਰੀਕ ਸਿੰਘ ਨੂੰ ਦਿੱਤੀ ਹੋਈ ਸੀ।

ਜਦੋਂ ਗੁਰਮੁੱਖ ਸਿੰਘ ਵਿਦੇਸ਼ ’ਚ ਸੀ ਤਾਂ ਉਸਦੀ ਗੈਰ-ਹਾਜ਼ਰੀ ਦਾ ਫ਼ਾਇਦਾ ਚੁੱਕਦਿਆਂ ਅਮਰੀਕ ਸਿੰਘ ਨੇ ਆਪਣੀ ਘਰਵਾਲੀ ਨਾਲ ਮਿਲ ਕੇ 11 ਤੋਂ ਜ਼ਿਆਦਾ ਸ਼ੋਅਰੂਮ ਅਤੇ 13 ਫ਼ਲੈਟ ਜਾਅਲੀ ਕਾਗਜ਼ ਬਣਾ ਕੇ ਵੇਚ ਦਿੱਤੇ। ਗੁਰਮੁੱਖ ਸਿੰਘ ਦੇ ਦੱਸਣ ਅਨੁਸਾਰ ਪਤੀ-ਪਤਨੀ ਨੇ ਜਾਅਲੀ ਦਸਤਖ਼ਤਾਂ ਦੇ ਆਧਾਰ ’ਤੇ ਰਜਿਸਟਰੀਆਂ ਕਰਵਾ ਦਿੱਤੀਆਂ। ਇੰਨੀ ਸ਼ਾਤਿਰ ਠੱਗੀ ਤੋਂ ਬਾਅਦ ਹਰ ਕੋਈ ਹੈਰਾਨ ਹੈ।

NRI ਦੇ ਰਿਸ਼ਤੇਦਾਰ ਨੇ ਆਪਣੇ ਸਾਥੀਆਂ ਨਾਲ ਮਿਲੀਭੁਗਤ ਕਰਕੇ ਉਨ੍ਹਾਂ ਦੀ ਜਾਇਦਾਦ ਦੇ ਜਾਅਲੀ ਕਾਗਜ਼ ਤਿਆਰ ਕਰ ਲਏ ਤੇ ਬੈਂਕ ਤੋਂ ਕਰੋੜਾਂ ਰੁਪਏ ਦਾ ਕਰਜ਼ਾ ਲੈ ਕੇ ਪੈਸੇ ਆਪਸ ਵਿਚ ਵੰਡ ਲਏ।