ਮੋਹਾਲੀ : ਰਾਕੇਟ ਲਾਂਚਰ ਨਾਲ ਇੰਟੈਲੀਜੈਂਸ ਦੇ ਮੁੱਖ ਦਫਤਰ ‘ਚ ਹਮਲਾ, ਸਰਚ ਆਪ੍ਰੇਸ਼ਨ ਸ਼ੁਰੂ

0
4226

ਮੋਹਾਲੀ | ਅੱਜ ਸ਼ਾਮ ਕਰੀਬ ਸਾਢੇ 7 ਵਜੇ ਮੋਹਾਲੀ ਦੇ ਇੰਟੈਲੀਜੈਂਸ ਦਫਤਰ ਵਿੱਚ ਧਮਾਕਾ ਹੋ ਗਿਆ। ਡੀਜੀਪੀ ਨੇ ਦੱਸਿਆ ਕਿ ਧਮਾਕਾ ਸਾਢੇ 7 ਤੋਂ 8 ਵਜੇ ਵਿਚਾਲੇ ਹੋਇਆ ਹੈ।

ਧਮਾਕੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਬਿਲਡਿੰਗ ਨੂੰ ਨੁਕਸਾਨ ਹੋਇਆ ਹੈ।

ਫਿਲਹਾਲ ਮੋਹਾਲੀ ‘ਚ ਹਮਲੇ ਤੋਂ ਬਾਅਦ ਇਲਾਕੇ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ ਗਿਆ ਹੈ। ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ।

ਮੌਕੇ ‘ਤੇ ਚੰਡੀਗੜ੍ਹ, ਮੋਹਾਲੀ ਦੇ ਐਸਐਸਪੀ ਪਹੁੰਚ ਚੁੱਕੇ ਹਨ ਅਤੇ ਬਾਕੀ ਏਰੀਆ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।

(ਨੋਟ – ਇਹ ਖਬਰ ਲਗਾਤਾਰ ਅਪਡੇਟ ਹੋ ਰਹੀ ਹੈ। ਹੋਰ ਤਾਜ਼ੀਆਂ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜ਼ਰੂਰ ਜੁੜੋ shorturl.at/fhyGP)