ਮੋਹਾਲੀ : ਸ਼ਰਾਬ ‘ਚ ਟੱਲੀ ਨਾਈਜੀਰੀਅਨ ਨੇ 5 ਲੋਕਾਂ ਨੂੰ ਦਰੜਿਆ, 150 ਮੀਟਰ ਤੱਕ ਬਾਈਕ ਨੂੰ ਘੜੀਸਦਾ ਲੈ ਗਿਆ

0
2258

ਮੋਹਾਲੀ| ਖਰੜ-ਖਾਨਪੁਰ ਹਾਈਵੇਅ ‘ਤੇ ਐਤਵਾਰ ਨੂੰ ਇਕ ਤੇਜ਼ ਰਫਤਾਰ ਲੁਧਿਆਣਾ ਨੰਬਰ ਕਾਰ ਨੇ ਪੰਜ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕਾਰ ਵਿੱਚ ਸਵਾਰ ਨਾਈਜੀਰੀਅਨ ਵਿਦਿਆਰਥੀ ਨੇ ਪਹਿਲਾਂ ਮੋਟਰਸਾਈਕਲ ਨੂੰ ਟੱਕਰ ਮਾਰੀ, ਉਸ ਤੋਂ ਬਾਅਦ ਐਕਟਿਵਾ ਤੇ ਸਾਈਕਲ ਸਵਾਰ ਨੂੰ ਵੀ ਚਪੇਟ ਵਿਚ ਲਿਆ। ਟੱਕਰ ਤੋਂ ਬਾਅਦ ਮੋਟਰਸਾਈਕਲ ਕਾਰ ਵਿਚ ਫਸ ਗਿਆ ਅਤੇ ਨਾਈਜੀਰੀਅਨ ਵਿਦਿਆਰਥੀ ਇਸ ਨੂੰ ਕਰੀਬ 150 ਮੀਟਰ ਤੱਕ ਘਸੀਟਦਾ ਲੈ ਗਿਆ।

ਵੇਖੋ ਵੀਡੀਓ-