ਮੋਹਾਲੀ : ਨੌਜਵਾਨ ਦਾ ਚਾਕੂ ਮਾਰ ਕੇ ਐਕਟਿਵਾ ਸਵਾਰਾਂ ਨੇ ਕੀਤਾ ਕਤਲ

0
666

ਮੋਹਾਲੀ/ਜ਼ੀਰਕਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ਼ਨੀਵਾਰ ਰਾਤ ਕਰੀਬ 11 ਵਜੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਭਬਾਤ ਸੜਕ ਨੂੰ ਜੋੜਨ ਵਾਲੀ ਗਲੀ ਵਿਚ ਵੱਡੀ ਵਾਰਦਾਤ ਹੋਈ ਹੈ। ਜਿਥੇ ਐਕਟਿਵਾ ਸਵਾਰ 2 ਵਿਅਕਤੀਆਂ ਨੇ ਗੁਲਾਬ ਸਿੰਘ ਪੁੱਤਰ ਖੇਤਾ ਸਿੰਘ ਵਾਸੀ ਕਰਮਗੜ੍ਹ ਛਤਰਾਂ, ਥਾਣਾ ਸਦਰ ਬਠਿੰਡਾ ਜੋ ਇਥੇ ਕਾਸਮੋ ਮਾਲ ਵਿਚ ਕੰਮ ਕਰਦਾ ਸੀ, ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ।

ਐਕਟਿਵਾ ਸਵਾਰ 2 ਨੌਜਵਾਨਾਂ ਨੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਨੂੰ ਜ਼ੀਰਕਪੁਰ ਪੁਲਿਸ ਨੇ ਐਂਬੂਲੈਂਸ ਰਾਹੀਂ ਸਾਢੇ 11 ਵਜੇ ਸੈਕਟਰ 32 ਹਸਪਤਾਲ ਭੇਜਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਇਸ ਘਟਨਾ ‘ਚ ਨੌਜਵਾਨ ਕੋਲੋਂ ਕੋਈ ਲੁੱਟ-ਖੋਹ ਦੀ ਵਾਰਦਾਤ ਸਾਹਮਣੇ ਨਹੀਂ ਆਈ ਹੈ। ਪੁਲਿਸ ਆਰੋਪੀਆਂ ਦੀ ਭਾਲ ਕਰ ਰਹੀ ਹੈ।