ਮੋਹਾਲੀ ‘ਚ ਚਾਹ ਦੀ ਦੁਕਾਨ ਤੋਂ ਇਕ ਸਾਲ ਦਾ ਬੱਚਾ ਅਗਵਾ, 2 ਮੋਟਰਸਾਈਕਲ ਸਵਾਰ ਚੁੱਕ ਕੇ ਫਰਾਰ

0
1091

ਮੋਹਾਲੀ | ਮੋਹਾਲੀ ਦੇ ਥਾਣਾ ਸੋਹਾਣਾ ਅਧੀਨ ਪੈਂਦੇ ਏਅਰੋ ਸਿਟੀ ਤੋਂ ਬੱਚਾ ਅਗਵਾ ਹੋਣ ਦੀ ਸੂਚਨਾ ਹੈ। ਮਾਮਲੇ ’ਚ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ’ਚ ਮੰਜੂ ਦੇਵੀ ਨੇ ਦੱਸਿਆ ਕਿ ਉਹ ਇਥੇ ਚਾਹ ਦੀ ਦੁਕਾਨ ਕਰਦੀ ਹੈ। ਉਸ ਦਾ ਪੁੱਤਰ ਤੇ ਨੂੰਹ ਕੰਮ ’ਤੇ ਗਏ ਹੋਏ ਸਨ ਤੇ ਉਨ੍ਹਾਂ ਦਾ ਇਕ ਸਾਲ ਦਾ ਬੱਚਾ (ਸ਼ਿਕਾਇਤਕਰਤਾ ਦਾ ਪੋਤਰਾ) ਉਸ ਕੋਲ ਹੀ ਹੁੰਦਾ ਹੈ।

ਮੰਗਲਵਾਰ ਨੂੰ ਉਸ ਦੀ ਦੁਕਾਨ ’ਤੇ 2 ਨੌਜਵਾਨ ਆਏ ਤੇ ਚਾਹ ਬਣਾਉਣ ਲਈ ਕਿਹਾ। ਜਦੋਂ ਮੈਂ ਚਾਹ ਬਣਾਉਣ ਲੱਗ ਪਈ ਤਾਂ ਉਹ ਮੇਰੇ ਪੋਤਰੇ ਆਯੂਸ਼ ਨੂੰ ਚੁੱਕ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਮੋਟਰਸਾਈਕਲ ਸਵਾਰਾਂ ਬਾਰੇ ਉਸ ਨੂੰ ਕੁਝ ਪਤਾ ਨਹੀਂ ਹੈ ਕਿਉਂਕਿ ਉਹ ਤੇਜ਼ੀ ਨਾਲ ਉਥੋਂ ਫਰਾਰ ਹੋ ਗਏ ਸਨ।

ਜਾਂਚ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਸੀਆਈਏ ਸਟਾਫ਼ ਤੋਂ ਇਲਾਵਾ ਸੋਹਾਣਾ ਪੁਲਿਸ ਇਸ ਮਾਮਲੇ ਨੂੰ ਹੱਲ ਕਰਨ ’ਚ ਲੱਗੀ ਹੋਈ ਹੈ ਪਰ ਅਜੇ ਤੱਕ ਆਰੋਪੀਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈhttps://t.me/punjabibulletin)