ਮੁਹਾਲੀ : ਨਾਬਾਲਿਗ ਸਕਾਰਪੀਓ ਚਾਲਕ ਨੇ ਔਰਤ ਨੂੰ ਮਾਰੀ ਭਿਆਨਕ ਟੱਕਰ, ਹਾਲਤ ਸੀਰੀਅਸ

0
395

ਮੁਹਾਲੀ | ਇਥੋਂ ਇਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਮੁਹਾਲੀ ਦੇ ਢਕੋਲੀ ਵਿਚ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਹੈ। ਮਮਤਾ ਇਨਕਲੇਵ ਸੁਸਾਇਟੀ ‘ਚ ਇਕ ਤੇਜ਼ ਰਫਤਾਰ ਕਾਰ ਚਾਲਕ ਨੇ ਪੈਦਲ ਆ ਰਹੀ ਔਰਤ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਔਰਤ ਗੰਭੀਰ ਜ਼ਖ਼ਮੀ ਹੋ ਗਈ ਅਤੇ ਉਸ ਨੂੰ ਢਕੋਲੀ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।

photo

ਇੱਥੋਂ ਡਾਕਟਰਾਂ ਨੇ ਉਸ ਨੂੰ ਜੀਐਮਸੀਐਚ ਸੈਕਟਰ-32 ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਾਰ ਚਾਲਕ ਦੀ ਪਛਾਣ ਕਰ ਲਈ ਹੈ। ਔਰਤ ਦੇ ਬਿਆਨਾਂ ਤੋਂ ਬਾਅਦ ਹੀ ਪੁਲਿਸ ਅਗਲੀ ਕਾਰਵਾਈ ਕਰੇਗੀ ਅਤੇ ਦੋਸ਼ੀ ਦੇ ਨਾਂ ਦਾ ਖੁਲਾਸਾ ਕਰੇਗੀ।

ਹਾਦਸੇ ਦਾ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ, ਇਸ ਵਿਚ ਦੇਖਿਆ ਜਾ ਰਿਹਾ ਹੈ ਕਿ ਇਕ ਸਫੈਦ ਰੰਗ ਦੀ ਸਕਾਰਪੀਓ ਤੇਜ਼ ਰਫ਼ਤਾਰ ਨਾਲ ਆਉਂਦੀ ਦਿਖਾਈ ਦਿੱਤੀ, ਜੋ ਪੈਦਲ ਜਾ ਰਹੀ ਔਰਤ ਨੂੰ ਥੱਲੇ ਦੇ ਦਿੰਦੀ ਹੈ, ਨਾਲ ਹੀ ਨੇੜੇ ਖੜ੍ਹੇ ਹੋਰ ਵਾਹਨਾਂ ਨਾਲ ਵੀ ਟਕਰਾ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟੱਕਰ ਬਹੁਤ ਜ਼ਬਰਦਸਤ ਸੀ। ਜਾਣਕਾਰੀ ਅਨੁਸਾਰ ਸਕਾਰਪੀਓ ਇਕ ਸਕਰੈਪ ਡੀਲਰ ਦੀ ਹੈ ਅਤੇ ਉਸ ਨੂੰ ਉਸ ਦਾ ਨਾਬਾਲਗ ਪੁੱਤਰ ਚਲਾ ਰਿਹਾ ਹੈ।

ਵੇਖੋ ਵੀਡੀਓ