ਮੋਗਾ : ਨਾਜਾਇਜ਼ ਹਥਿਆਰਾਂ ਸਣੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀ ਗ੍ਰਿਫਤਾਰ, ਪਰਚਾ ਦਰਜ

0
921

ਮੋਗਾ| ਸੀਆਈਏ ਸਟਾਫ਼ ਮਹਿਣਾ ਨੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਦੋ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਬੁੱਧਵਾਰ ਰਾਤ ਮੋਗਾ ਦੇ ਦੁਸਾਂਝ ਰੋਡ ‘ਤੇ ਨਾਕਾਬੰਦੀ ਕੀਤੀ। ਚੈਕਿੰਗ ਦੌਰਾਨ ਮਾਰੂਤੀ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਕੋਲੋਂ 1 ਰਿਵਾਲਵਰ 32 ਬੋਰ, 1 ਪਿਸਤੌਲ 32 ਬੋਰ, 4 ਰੌਂਦ ਕਾਰਤੂਸ ਬਰਾਮਦ ਹੋਏ। ਦੋਵੇਂ ਮੁਲਜ਼ਮ ਜਗਰਾਉਂ ਦੇ ਰਹਿਣ ਵਾਲੇ ਹਨ। ਦੋਵਾਂ ਖਿਲਾਫ ਥਾਣਾ ਸਿਟੀ 1 ਮੋਗਾ ਵਿਖੇ 25(6)(7)(8)/54/59 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ ਮੋਗਾ ਸੀਆਈਏ ਮਹਿਣਾ ਵੱਲੋਂ ਪਿੰਡ ਦੁਸਾਂਝ ਵਿੱਚ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਮਾਰੂਤੀ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਗੁਰਸ਼ਾਨ ਕੁਮਾਰ ਅਤੇ ਦਿਲਪ੍ਰੀਤ ਸਿੰਘ ਕੋਲੋਂ 1 ਰਿਵਾਲਵਰ 32 ਬੋਰ, 1 ਪਿਸਤੌਲ 32 ਬੋਰ ਅਤੇ 4 ਰੌਂਦ ਕਾਰਤੂਸ ਬਰਾਮਦ ਕੀਤੇ ਗਏ। ਦੋਵੇਂ ਗੈਂਗਸਟਰ ਗੋਲਡੀ ਬਰਾੜ ਦੇ ਸਾਥੀ ਹਨ ਅਤੇ ਦੋਵੇਂ ਜਗਰਾਉਂ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਖ਼ਿਲਾਫ਼ ਜਗਰਾਉਂ ਦੇ ਵੱਖ-ਵੱਖ ਥਾਣਿਆਂ ਵਿੱਚ ਕਈ ਕੇਸ ਦਰਜ ਹਨ।