ਮੋਗਾ : ਸੰਤ ਨਗਰ ਮੁਹੱਲੇ ‘ਚ ਕਿਰਾਏ ਦਾ ਮਕਾਨ ਖਾਲੀ ਕਰਵਾਉਣ ਆਏ ਲੋਕਾਂ ਨੇ ਚਲਾਈਆ ਅੰਨੇਵਾਹ ਗੋਲੀਆਂ

0
2799

ਮੋਗਾ | ਸੰਤ ਨਗਰ ਇਲਾਕੇ ‘ਚ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਇਕ ਪਰਿਵਾਰ ਨੂੰ ਘਰੋਂ ਕੱਢ ਕੇ ਕਬਜਾ ਕਰਨ ਆਏ 25-30 ਵਿਅਕਤੀਆਂ ਨੇ ਭੰਨਤੋੜ ਤੋਂ ਬਾਅਦ ਫਾਈਰਿੰਗ ਕੀਤੀ। ਇਕ ਗੋਲੀ ਬਜ਼ੁਰਗ ਸੁਰਿੰਦਰਪਾਲ ਸਿੰਘ ਦੇ ਲੱਗੀ ਜਿਸ ਦਾ ਇਲਾਜ ਚੱਲ ਰਿਹਾ ਹੈ।

ਸਿਵਲ ਹਸਪਤਾਲ ਜ਼ਖ਼ਮੀ ਹੋਏ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਲੰਮੇਂ ਸਮੇਂ ਤੋਂ ਕਿਰਾਏ ‘ਤੇ ਰਹਿ ਰਹੇ ਹਨ। ਬਾਅਦ ਦੁਪਹਿਰ ਜਸਵਿੰਦਰ ਸਿੰਘ 25-30 ਬੰਦਿਆਂ ਨਾਲ ਆਇਆ ਅਤੇ ਤੇਜ਼ ਹਥਿਆਰ ਨਾਲ ਹਮਲਾ ਕਰਕੇ ਸਾਮਾਨ ਦੀ ਭੰਨਤੋੜ ਕੀਤੀ। ਉਸ ਨੇ ਗੋਲੀਆਂ ਵੀ ਚਲਾਈਆਂ। ਇੱਕ ਗੋਲੀ ਮੇਰੇ ਪੱਟ ਵਿੱਚ ਲੱਗੀ। ਇਹ ਹਮਲਾ ਕਾਂਗਰਸੀ ਐਮਐਲਏ ਸੁਖਜੀਤ ਸਿੰਘ ਦੀ ਸ਼ਹਿ ‘ਤੇ ਹੋਇਆ ਹੈ।

ਜ਼ਖਮੀ ਦੀ ਪਤਨੀ ਨੇ ਦੱਸਿਆ ਕਿ ਜਸਵਿੰਦਰ ਸਿੰਘ ਜੋ ਵਿਦੇਸ਼ ਵਿੱਚ ਰਹਿੰਦਾ ਸੀ ਅਤੇ ਉਸ ਦੇ ਕੈਂਸਰ ਦੇ ਮਰੀਜ਼ ਮਾਤਾ-ਪਿਤਾ ਨੂੰ ਅਸੀਂ 9-10 ਸਾਲ ਸੰਭਾਲਿਆ। ਉਸ ਨੇ ਕਿਹਾ ਸੀ ਕਿ ਜਦੋਂ ਤੱਕ ਤੁਹਾਡਾ ਮਕਾਨ ਨਹੀਂ ਬਣਦਾ ਇਸ ਘਰ ਵਿੱਚ ਹੀ ਰਹੋਗੇ। ਕੁਝ ਮਹੀਨੇ ਪਹਿਲਾਂ ਮਾਤਾ ਦੇ ਮਰਨ ਤੋਂ ਬਾਅਦ ਜਸਵਿੰਦਰ ਘਰ ਆਇਆ ਅਤੇ ਮਕਾਨ ਖਾਲੀ ਕਰਨ ਨੂੰ ਕਿਹਾ। ਅਸੀਂ ਲੌਕਡਾਊਨ ਕਰਕੇ ਤਿੰਨ-ਚਾਰ ਮਹੀਨੇ ਦਾ ਸਮਾਂ ਮੰਗਿਆ। ਬਾਅਦ ਵਿੱਚ ਉਸਨੇ ਜ਼ਬਰਦਸਤੀ ਮਕਾਨ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਿਸ ਦਾ ਕੇਸ ਕੋਰਟ ਵਿੱਚ ਚੱਲ ਰਿਹਾ ਹੈ।

ਥਾਣਾ ਸਿਟੀ ਮੋਗਾ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿਰਾਏ ਦੇ ਮਕਾਨ ਨੂੰ ਲੈ ਕੇ ਝਗੜਾ ਹੋਇਆ ਹੈ। ਦੋਵੇਂ ਧਿਰਾਂ ਦਾ ਇਕ-ਇਕ ਵਿਅਕਤੀ ਜ਼ਖ਼ਮੀ ਹੈ। ਅਸੀਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖ ਰਹੇ ਹਾਂ। ਬਿਆਨ ਤੋਂ ਬਾਅਦ ਕਾਰਵਾਈ ਕਰਾਂਗੇ।

ਵਿਰੋਧੀ ਧਿਰ ਦੇ ਜ਼ਖ਼ਮੀ ਹੋਏ ਵਿਅਕਤੀ ਨੇ ਕਿਹਾ ਕਿ ਉਹ ਆਪਣੇ ਦੋਸਤ ਨਾਲ ਇਨ੍ਹਾਂ ਦੇ ਘਰ ਆਇਆ ਸੀ। ਸੁਰਿੰਦਰਪਾਲ ਨੇ ਮੇਰੇ ਤੇ ਹਮਲਾ ਕਰ ਦਿੱਤਾ। ਸੁਰਿੰਦਰਪਾਲ ਦੀ ਬੇਟੀ ਨੇ ਘਰ ਵਿੱਚ ਦਾਖਲ ਵਿਅਕਤੀਆਂ ਦੀ ਵੀਡੀਓ ਵਾਇਰਲ ਕੀਤੀ ਹੈ ਉਸ ਵਿਚ ਪੱਚੀ ਤੋਂ ਤੀਹ ਵਿਅਕਤੀ ਹਮਲਾਵਰ ਆਏ ਸਨ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)