ਮੋਗਾ | ਐਮਐਲਏ ਡਾ ਹਰਜੋਤ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਬਿਨੋਦ ਬਾਂਸਲ ਦੀ ਬੀਤੀ ਰਾਤ ਕਾਰ ਪਲਟ ਗਈ। ਉਹ ਦੋਵੇਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਹਰਜੋਤ ਕਮਲ, ਵਿਨੋਦ ਬਾਂਸਲ ਤੇ ਉਹਨਾਂ ਦਾ ਬੇਟਾ ਚੰਡੀਗੜ੍ਹ ਸੈਸ਼ਨ ਤੋਂ ਵਾਪਸ ਆ ਰਹੇ ਸਨ। ਖਮਾਣਾ ਨੇੜੇ ਤੇਜ਼ ਰਫਤਾਰ ਸਕਾਰਪੀਓ ਨਾਲ ਉਹਨਾਂ ਦੀ ਕਾਰ ਟਕਰਾਉਣ ਉਪਰੰਚ ਪਲਟ ਗਈ। ਸਾਰਿਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ।
ਡਾ. ਹਰਜੋਤ ਕਮਲ , ਵਿਨੋਦ ਬਾਂਸਲ ਤੇ ਉਨ੍ਹਾਂ ਦੇ ਡਰਾਈਵਰ ਨੂੰ ਮੋਗਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।