ਮੋਗਾ : ਨਸ਼ਾ ਸਮੱਗਲਿੰਗ ਦੇ ਸ਼ੱਕ ‘ਚ ਥਾਣੇ ਲਿਆਂਦੇ ਪਤੀ-ਪਤਨੀ ਤੇ ਭਤੀਜੇ ਨਾਲ ਕੁੱਟਮਾਰ, ਮਹਿਲਾ ਦੀ ਮੌਤ

0
3576

ਮੋਗਾ| ਮੋਗੇ ਦੇ ਪਿੰਡ ਕਾਲੀਆਂ ਵਾਲੇ ਵਿਚ ਰਿਸ਼ਤੇਦਾਰਾਂ ਨੂੰ ਮਿਲਣ ਕਾਰ ਵਿੱਚ ਸੋਮਵਾਰ ਦੀ ਸ਼ਾਮ ਨੂੰ ਦੌਧਰ ਜਾ ਰਹੇ ਕੁਲਦੀਪ ਸਿੰਘ ਦੀ ਪਤਨੀ ਨਵਪ੍ਰੀਤ ਕੌਰ ਅਤੇ ਉਨ੍ਹਾਂ ਦੇ 11 ਸਾਲਾਂ ਦੇ ਭਤੀਜੇ ਨੂੰ ਪਿੰਡ ਦੌਧਰ ਕੋਲ ਗੱਡੀ ਰੋਕ ਕੇ ਨਸ਼ਾ ਸਮੱਗਲਿੰਗ ਦੇ ਸ਼ੱਕ ਵਿਚ ਗੱਡੀ ਵਿੱਚ ਬਿਠਾ ਕੇ ਥਾਣੇ ਲੈ ਗਏ ਤੇ ਉਥੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ, ਕੁੱਟਮਾਰ ਦੌਰਾਨ 32 ਸਾਲਾਂ ਦੀ ਮਹਿਲਾ ਨਵਪ੍ਰੀਤ ਕੌਰ ਦੀ ਮੌਤ ਹੋ ਗਈ।

ਪਿੰਡ ਕਾਲੀਆਂ ਵਾਲਾ ਨਿਵਾਸੀ ਕੁਲਬੀਰ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਕੁਲਦੀਪ ਸਿੰਘ ਆਪਣੀ ਪਤਨੀ ਨਵਪ੍ਰੀਤ ਕੌਰ ਅਤੇ ਉਸਦਾ ਬੇਟਾ ਸਹਿਜਦੀਪ ਸੋਮਵਾਰ ਦੀ ਸ਼ਾਮ ਨੂੰ ਗੱਡੀ ਵਿੱਚ ਸਵਾਰ ਹੋ ਕੇ ਦੌਦਰ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ।

ਪਿੰਡ ਦੌਧਰ ਕੋਲ ਥਾਣਾ ਬੱਧਨੀ ਕਲਾਂ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਸ਼ੱਕ ਵਿਚ ਗੱਡੀ ਰੋਕ ਕੇ ਤਿੰਨਾਂ ਨੂੰ ਥਾਣੇ ਲਿਆਂਦਾ ਗਿਆ। ਜਿਥੇ ਉਸਦੇ ਭਰਾ ਕੁਲਦੀਪ ਸਿੰਘ, ਭਾਬੀ ਨਵਪ੍ਰੀਤ ਕੌਰ ਦੇ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਉਸਦੀ ਭਾਬੀ ਨਵਪ੍ਰੀਤ ਕੌਰ ਦੀ ਮੌਤ ਹੋ ਗਈ। ਪੁਲਿਸ ਦੁਆਰਾ 2 ਘੰਟੇ ਤੱਕ ਲਾਸ਼ ਨੂੰ ਥਾਣੇ ਰੱਖਣ ਦੇ ਬਾਅਦ ਉਸਦੇ ਭਰਾ ਅਤੇ ਬੇਟੇ ਸਹਿਜਦੀਪ ਨੂੰ ਛੱਡਿਆ ਗਿਆ।

ਦੂਜੇ ਪਾਸੇ ਮਾਮਲੇ ਨੂੰ ਲੈ ਕੇ ਐਸਐਸਪੀ ਜੇ ਚੇਲੀਅਨ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਰਹੇ ਹਨ।