ਮੋਗਾ | ਮੋਗਾ-ਫਿਰੋਜ਼ਪੁਰ ਚੌਕ ’ਚ ਐਕਟਿਵਾ ਵੱਜਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਭਾਤ ਕੁਮਾਰ (24) ਪੁੱਤਰ ਸੁਰਿੰਦਰ ਕੁਮਾਰ ਵਾਸੀ ਸਿਵਲ ਲਾਈਨਜ਼, ਮੋਗਾ ਵਜੋਂ ਹੋਈ। ਪ੍ਰਭਾਤ ਫਿਰੋਜ਼ਪੁਰ ਤੋਂ ਮੋਗਾ ਜਾ ਰਿਹਾ ਸੀ, ਇਸ ਦੌਰਾਨ ਜਦੋਂ ਉਹ ਤਲਵੰਡੀ ਭਾਈ ਦੇ ਫਿਰੋਜ਼ਪੁਰ-ਮੋਗਾ ਚੌਕ ਕੋਲ ਪਹੁੰਚਿਆ ਤਾਂ ਚੌਕ ’ਚ ਲਾਈਟ ਨਾ ਹੋਣ ਕਾਰਨ ਐਕਟਿਵਾ ਮੇਨ ਚੌਕ ਦੀ ਦੀਵਾਰ ਨਾਲ ਜਾ ਟਕਰਾਈ।
ਹਾਦਸੇ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ, ਉਸਨੂੰ ਇਲਾਜ ਲਈ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਮ੍ਰਿਤਕ ਦੀ ਮਾਤਾ ਉਰਮਿਲਾ ਦੇਵੀ ਪਤਨੀ ਸੁਰਿੰਦਰ ਕੁਮਾਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ।