ਮੋਗਾ : ਚੋਰੀ ਦੇ ਮਾਮਲੇ ਦੀ ਜਾਂਚ ਕਰਨ ਪਹੁੰਚੇ ਲੁਧਿਆਣਾ ਦੇ SHO ਨੇ ਜੜਿਆ ਡਿਪਟੀ ਮੇਅਰ ਦੇ ਥੱਪੜ

0
1585

ਮੋਗਾ | ਚੋਰੀ ਦੇ ਮੋਟਰਸਾਈਕਲਾਂ ਦੇ ਮਾਮਲੇ ਦੀ ਜਾਂਚ ਕਰਨ ਮੋਗਾ ਦੇ ਕਬਾੜੀ ਬਜ਼ਾਰ ‘ਚ ਪਹੁੰਚੇ ਲੁਧਿਆਣਾ ਦੇ ਡਵੀਜ਼ਨ-5 ਦੇ ਐੱਸਐੱਚਓ ਕੁਲਦੀਪ ਨੇ ਮੋਗਾ ਨਗਰ ਨਿਗਮ ਦੇ ਡਿਪਟੀ ਮੇਅਰ ਤੇ ਕਾਂਗਰਸ ਨੇਤਾ ਅਸ਼ੋਕ ਧਮੀਜਾ ਦੇ ਉਨ੍ਹਾਂ ਦੀ ਗੱਲ ਸੁਣੇ ਬਿਨਾਂ ਹੀ ਥੱਪੜ ਜੜ ਦਿੱਤਾ।

ਦਰਅਸਲ, ਲੁਧਿਆਣਾ ਪੁਲਿਸ ਚੋਰੀ ਦਾ ਇਕ ਮੋਟਰਸਾਈਕਲ ਰਿਕਵਰ ਕਰਨ ਮੋਗਾ ਆਈ ਸੀ। ਇਸ ਦੌਰਾਨ ਲੁਧਿਆਣਾ ਪੁਲਿਸ ਦੇ ਐੱਸਐੱਚਓ ਕੁਲਦੀਪ ਸਿੰਘ ਨੇ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਥੱਪੜ ਮਾਰ ਦਿੱਤਾ। ਇਸ ਮਗਰੋਂ ਮੋਗਾ ਵਾਸੀ ਲੁਧਿਆਣਾ ਪੁਲਿਸ ਦਾ ਘਿਰਾਓ ਕਰਨ ਲਈ ਇਕੱਠੇ ਹੋ ਗਏ। ਸਥਿਤੀ ਨੂੰ ਵੇਖਦੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ।

ਦੁਕਾਨ ਦੇ ਮਾਲਕ ਨੇ ਪੁਲਿਸ ਦੇ ਪਹੁੰਚਣ ਤੋਂ ਬਾਅਦ ਡਿਪਟੀ ਮੇਅਰ ਨੂੰ ਉਥੇ ਬੁਲਾਇਆ, ਜਿਸ ਤੋਂ ਬਾਅਦ ਡਿਪਟੀ ਮੇਅਰ ਤੇ ਐੱਸਐੱਚਓ ਕੁਲਦੀਪ ਸਿੰਘ ਵਿਚਾਲੇ ਬਹਿਸ ਹੋ ਗਈ। ਇਸ ਦੌਰਾਨ ਪੁਲਿਸ ਮੁਲਾਜ਼ਮ ਨੇ ਡਿਪਟੀ ਮੇਅਰ ਨੂੰ ਥੱਪੜ ਮਾਰ ਦਿੱਤਾ। ਹਾਲਾਂਕਿ ਥੱਪੜ ਮਾਰਨ ਵਾਲਾ ਐੱਸਐੱਚਓ ਬਾਅਦ ਵਿੱਚ ਕਹਿ ਰਿਹਾ ਸੀ ਕਿ ਮੈਨੂੰ ਨਹੀਂ ਪਤਾ ਸੀ ਕਿ ਉਹ ਡਿਪਟੀ ਮੇਅਰ ਹੈ।

ਥੱਪੜ ਮਾਰਨ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਤੇ ਤੇਜ਼ੀ ਨਾਲ ਵਾਇਰਲ ਵੀ ਹੋ ਗਈ। ਹੁਣ ਵੇਖਣਾ ਹੋਏਗਾ ਕਿ ਇਸ ਮਾਮਲੇ ਵਿੱਚ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ।