ਮੋਗਾ, 24 ਫਰਵਰੀ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। 3 ਦੋਸਤਾਂ ਨੇ ਪਹਿਲਾਂ ਇਕ NRI ਦਾ ਕਤਲ ਕੀਤਾ ਫਿਰ ਤਿੰਨ ਦੋਸਤਾਂ ਵਿਚੋਂ 2 ਨੇ ਮਿਲ ਕੇ ਇਕ ਹੋਰ ਦੋਸਤ ਦਾ ਕਤਲ ਕਰ ਦਿੱਤਾ ਤਾਂ ਕਿ ਉਹ NRI ਦੇ ਕਤਲ ਬਾਰੇ ਕਿਸੇ ਨੂੰ ਕੁਝ ਨਾ ਦੱਸੇ। ਇਸੇ ਡਰ ਕਾਰਨ 2 ਦੋਸਤਾਂ ਨੇ ਮਿਲ ਕੇ ਇਕ 17 ਸਾਲ ਦੇ 11ਵੀਂ ਕਲਾਸ ਵਿਚ ਪੜ੍ਹ ਰਹੇ ਸਾਥੀ ਦਾ ਕਤਲ ਕਰ ਦਿੱਤਾ।
ਤਿੰਨੋਂ ਦੋਸਤਾਂ ਨੇ ਪਿੰਡ ਬੱਧਨੀ ਖੁਰਦ ਦੇ NRI ਪਿਰਥੀ ਸਿੰਘ ਦਾ ਕਤਲ ਲਗਭਗ 15-20 ਦਿਨ ਪਹਿਲਾਂ ਕੀਤਾ ਸੀ ਤੇ ਉਸ ਦੀ ਲਾਸ਼ ਨੂੰ ਕਮਰੇ ਵਿਚ ਰੱਖ ਦਿੱਤਾ। ਦੂਜੇ ਪਾਸੇ ਘਰ ‘ਚੋਂ ਬਦਬੂ ਆ ਰਹੀ ਸੀ। NRI ਦੇ ਕਤਲ ਮਾਮਲੇ ਦਾ ਉਸ ਸਮੇਂ ਪਤਾ ਲੱਗਾ ਜਦੋਂ ਪੁਲਿਸ ਨੇ ਮਨੀ ਕੁਮਾਰ ਦੀ ਲਾਸ਼ ਨੂੰ ਅੱਜ ਪਿੰਡ ਮਹਿਣਾ ਕੋਲੋਂ ਬਰਾਮਦ ਕੀਤਾ ਤੇ ਮਨੀ ਕੱਲ ਸ਼ਾਮ ਤੋਂ ਘਰ ਤੋਂ ਗਾਇਬ ਸੀ ਤੇ ਜਦੋਂ ਪਰਿਵਾਰ ਵਾਲਿਆਂ ਨੇ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਉਸ ਦੇ ਦੋਵੇਂ ਦੋਸਤਾਂ ਨੂੰ ਪੁੱਛਗਿਛ ਲਈ ਬੁਲਾਇਆ ਤੇ ਉਥੇ ਇਹ ਖੁਲਾਸਾ ਹੋਇਆ ਕਿ ਇਨ੍ਹਾਂ ਲੋਕਾਂ ਨੇ ਲਗਭਗ 15-20 ਦਿਨ ਪਹਿਲਾਂ ਬੱਧਨੀ ਖੁਰਦ ਦੇ ਰਹਿਣ ਵਾਲੇ NRI ਪਿਰਥੀ ਸਿੰਘ ਦਾ ਕਤਲ ਕੀਤਾ ਹੈ। ਦੂਜੇ ਪਾਸੇ ਥਾਣਾ ਬੱਧਨੀ ਦੀ ਪੁਲਿਸ ਨੇ ਐੱਨਆਰਆਈ ਦੀ ਲਾਸ਼ ਨੂੰ ਘਰ ਤੋਂ ਬਰਾਮਦ ਕਰ ਲਿਆ ਹੈ।
ਮਨੀ ਕੁਮਾਰ ਦੇ ਭਰਾ ਮੁਤਾਬਕ ਪੁਲਿਸ ਨੇ ਮਨੀ ਦੇ ਦੋਵੇਂ ਦੋਸਤਾਂ ਨੂੰ ਪੁੱਛਗਿਛ ਲਈ ਆਪਣੇ ਕੋਲ ਰੱਖਿਆ ਹੈ। ਬੱਧਨੀ ਖੁਰਦ ਦੇ ਨੰਬਰਦਾਰ ਜੱਗਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਿਛਲੇ ਕਈ ਸਾਲਾਂ ਤੋਂ ਹਾਂਗਕਾਂਗ ਵਿਚ ਰਹਿੰਦਾ ਹੈ ਤੇ ਕੁਝ ਸਮਾਂ ਪਹਿਲਾਂ ਹੀ ਭਾਰਤ ਆਇਆ ਸੀ। ਉਸ ਦੀਆਂ 2 ਭੈਣਾਂ ਵਿਦੇਸ਼ ਵਿਚ ਰਹਿੰਦੀਆਂ ਹਨ ਤੇ ਉਹ ਇਕੱਲਾ ਹੀ ਇਥੇ ਰਹਿੰਦਾ ਸੀ ਤੇ ਅੱਜ ਸਵੇਰੇ ਪਿੰਡ ਦੇ ਸਰਪੰਚ ਨੇ ਉਨ੍ਹਾਂ ਨੂੰ ਦੱਸਿਆ ਕਿ ਪਿੰਡ ਦੇ 2 ਨੌਜਵਾਨਾਂ ਨੂੰ ਪੁਲਿਸ ਫੜ ਕੇ ਲੈ ਗਈ ਤੇ ਜਦੋਂ ਉਹ ਉਨ੍ਹਾਂ ਦੇ ਪਿੱਛੇ ਥਾਣੇ ਗਏ ਤਾਂ ਪਤਾ ਲੱਗਾ ਕਿ ਇਨ੍ਹਾਂ ਨੇ NRI ਦਾ ਕਤਲ ਕੀਤਾ ਹੈ ਤੇ ਕਤਲ ਕਰਨ ਸਮੇਂ ਇਹ ਤਿੰਨ ਦੋਸਤ ਸਨ ਤੇ ਅੱਜ ਇਨ੍ਹਾਂ ਨੇ ਆਪਣੇ ਇਕ ਸਾਥੀ ਦਾ ਇਸ ਲਈ ਕਤਲ ਕਰ ਦਿੱਤਾ ਕਿ ਉਹ ਕਿਸੇ ਨੂੰ NRI ਦੇ ਕਤਲ ਬਾਰੇ ਨਾ ਦੱਸ ਦੇਵੇ ਤੇ ਉਸ ਦੀ ਲਾਸ਼ ਨੂੰ ਥਾਣਾ ਮਹਿਣਾ ਦੇ ਗੰਦੇ ਨਾਲੇ ਵਿਚ ਸੁੱਟ ਦਿੱਤਾ ਤੇ NRI ਦੀ ਲਾਸ਼ ਉਸ ਦੇ ਘਰ ਵਿਚ ਹੀ ਕਮਰੇ ਵਿਚ ਬੰਦ ਹੈ, ਜਿਸ ਨੂੰ ਅੱਜ ਪੁਲਿਸ ਨੇ ਬਰਾਮਦ ਕਰ ਲਿਆ।
ਮੌਕੇ ‘ਤੇ ਪਹੁੰਚੇ ਥਾਣਾ ਬੱਧਨੀ ਦੇ SHO ਨੇ ਦੱਸਿਆ ਕਿ ਐੱਨਆਰਆਈ ਦੀ ਲਾਸ਼ ਬਾਰੇ ਜਾਣਕਾਰੀ ਮਿਲੀ ਸੀ ਕਿ ਉਸ ਦੀ ਲਾਸ਼ ਉਸ ਦੇ ਘਰ ਪਈ ਹੈ ਤੇ ਅਸੀਂ ਮੌਕੇ ‘ਤੇ ਪਹੁੰਚ ਕੇ ਉਸ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਵਿਚ ਹੋ ਸਕਦਾ ਹੈ ਕਿ ਮੋਗਾ SSP ਕੋਈ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ।
ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ
https://www.facebook.com/punjabibulletinworld/videos/357044423866757