ਲੁਧਿਆਣਾ ਹਾਈਵੇਅ ‘ਤੇ ਪ੍ਰਵਾਸੀ ਮਜ਼ਦੂਰਾਂ ਦਾ ਹੰਗਾਮਾ,6 ਗੁਣਾਂ ਵੱਧ ਕਿਰਾਇਆ ਵਸੂਲਣ ਦਾ ਇਲਜ਼ਾਮ

0
1080

ਲੁਧਿਆਣਾ . ਆਪਣੇ ਘਰ ਜਾਣ ਲਈ ਬੱਸਾਂ ਦਾ ਵੱਧ ਕਿਰਾਇਆ ਵਸੂਲੇ ਜਾਣ ਨੂੰ ਲੈ ਕੇ ਪ੍ਰਵਾਸੀ ਮਜ਼ਦੂਰਾਂ ਨੇ ਅੱਜ ਦਿੱਲੀ ਨੈਸ਼ਨਲ ਹਾਈਵੇ ਕਾਕੋਵਾਲ ਰੋਡ ਨਜ਼ਦੀਕ ਨਾਅਰੇਬਾਜ਼ੀ ਕੀਤੀ। ਮੌਕੇ ਉੱਤੇ ਪਹੁੰਚੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਇਕ ਨਿੱਜੀ ਕੰਪਨੀ ਵਲੋਂ ਬੱਸ ਦਾ ਵੱਧ ਕਿਰਾਇਆ ਵਸੂਲੇ ਜਾਣ ਕਾਰਨ ਮਜ਼ਦੂਰਾਂ ਨੇ ਹੰਗਾਮਾ ਕੀਤਾ। ਇਹ ਨਿੱਜੀ ਬੱਸ ਮਜ਼ਦੂਰਾਂ ਕੋਲੋਂ ਗੋਂਡਾ ਜਾਣ ਲਈ 3300 ਕਿਰਾਇਆ ਲੈ ਰਹੀ ਸੀ। ਜਦ ਕਿ ਸਰਕਾਰੀ ਬੱਸ ਦੇ ਵਿਚ 650 ਰੁਪਏ ਕਿਰਾਇਆ ਹੈ।

ਪਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਹਨਾਂ ਕੋਲੋ ਇਸ ਬੱਸ ਵਿਚ ਸਫ਼ਰ ਕਰਨ ਲਈ 3300 ਰੁਪਏ ਲਏ ਜਾ ਰਹੇ ਹਨ। ਜਦੋਂ ਮੌਕੇ ਤੇ ਬੈਂਸ ਪੁੱਜੇ ਤਾਂ ਕਈ ਸਵਰੀਆਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਪੈਸੇ ਵਾਪਿਸ ਮੰਗੇ।

ਦੂਜੇ ਪਾਸੇ ਬੱਸ ਮੁਲਾਜ਼ਮ ਦਾ ਕਹਿਣਾ ਹੈ ਕਿ ਅਸੀਂ 3000 ਰੁਪਏ ਕਿਰਾਇਆ ਲ਼ੈ ਰਹੇ ਹਾਂ ਇੱਕ ਬੱਸ ਵਿਚ 26 ਸਵਾਰੀਆਂ ਲਿਜਾਈਆਂ ਜਾ ਰਹੀਆਂ ਹਨ ਤੇ ਉਨ੍ਹਾਂ ਦਾ ਖਰਚਾ ਹੀ ਪੂਰਾ ਹੋ ਰਿਹਾ ਹੈ। ਉਨ੍ਹਾਂ ਇਥੋਂ ਤਕ ਕਹਿ ਦਿੱਤਾ ਕਿ ਉਨ੍ਹਾਂ ਕੋਲ ਡਿਪਟੀ ਕਮਿਸ਼ਨਰ ਦੀ ਆਗਿਆ ਵੀ ਹੈ। ਜਦੋਂ ਕੇ ਅਜਿਹੀ ਕੋਈ ਵੀ ਪ੍ਰਮਿਸ਼ਨ ਕਿਸੇ ਨੂੰ ਨਹੀਂ ਦਿੱਤੀ ਗਈ। ਮੌਕੇ ਉੱਤੇ ਮੌਜੂਦ ਪੁਲਿਸ ਮੁਲਾਜ਼ਮ ਇਸ ਪੂਰੇ ਮਾਮਲੇ ਤੋਂ ਅਣਜਾਣ ਬਣਦੇ ਨਜ਼ਰ ਆਏ, ਅਤੇ ਫਿਰ ਕਾਰਵਾਈ ਦੀ ਗੱਲ ਕਹਿ ਕੇ ਆਪਣਾ ਪੱਲਾ ਝਾੜ ਗਏ।