ਮੋਗਾ : ਦੁੱਧ ਦੀ ਡੇਅਰੀ ‘ਤੇ ਬੰਦੂਕ ਦੀ ਨੋਕ ‘ਤੇ 25 ਹਜ਼ਾਰ ਲੁੱਟੇ; ਨਕਾਬਪੋਸ਼ CCTV ‘ਚ ਹੋਇਆ ਕੈਦ

0
1470

ਮੋਗਾ, 18 ਅਕਤੂਬਰ | ਇਥੋਂ ਲੁੱਟ ਦੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਮੰਗਲਵਾਰ ਰਾਤ ਨੂੰ ਇਕ ਦੁੱਧ ਦੀ ਡੇਅਰੀ ‘ਚ ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਲੁੱਟ ਨੂੰ ਅੰਜਾਮ ਦਿੱਤਾ। ਇਹ ਸਾਰੀ ਘਟਨਾ ਡੇਅਰੀ ਵਿਚ ਲੱਗੇ CCTV ਵਿਚ ਕੈਦ ਹੋ ਗਈ। ਇਹ ਮਾਮਲਾ ਮੋਗਾ ਦਾ ਹੈ।

ਰਾਤ ਕਰੀਬ 9.30 ਵਜੇ 2 ਨਕਾਬਪੋਸ਼ ਲੁਟੇਰੇ ਦੁੱਧ ਦੀ ਡੇਅਰੀ ਵਿਚ ਦਾਖਲ ਹੋਏ। ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਡੇਅਰੀ ‘ਚੋਂ 25 ਹਜ਼ਾਰ ਰੁਪਏ ਦੀ ਨਕਦੀ ਲੁੱਟੀ। ਜਦੋਂ ਡੇਅਰੀ ਮਾਲਕ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

ਜਾਣਕਾਰੀ ਮੁਤਾਬਕ ਸੌਰਵ ਗਰੋਵਰ ਮੰਗਲਵਾਰ ਰਾਤ ਨੂੰ ਡੇਅਰੀ ‘ਤੇ ਬੈਠਾ ਸੀ। ਉਸੇ ਸਮੇਂ 2 ਨਕਾਬਪੋਸ਼ ਹੱਥਾਂ ਵਿਚ ਪਿਸਤੌਲ ਲੈ ਕੇ ਡੇਅਰੀ ਵਿਚ ਦਾਖਲ ਹੋਏ। ਉਸ ਨੇ ਆਉਂਦਿਆਂ ਹੀ ਪੈਸੇ ਦੇਣ ਲਈ ਕਿਹਾ। ਜਦੋਂ ਸੌਰਵ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਡੰਡੇ ਨਾਲ ਮਾਰਿਆ ਅਤੇ ਗੋਲੀ ਮਾਰਨ ਦੀ ਧਮਕੀ ਦਿੱਤੀ।